ਸਹੁੰ ਚੁੱਕ ਸਮਾਗਮ ‘ਚ ਸ਼ਾਮਿਲ ਹੋਣ ਲਈ ਇੱਕਜੁਟ ਹੋਇਆ ‘ਮਾਨ’ ਪਰਿਵਾਰ

12:30 ਹੋਵੇਗਾ ਸਹੁੰ ਚੁੱਕ ਸਮਾਗਮ
ਨਵਾਂਸ਼ਹਿਰ, 16 ਮਾਰਚ 2022 : ਪੰਜਾਬ ਦੇ ਮੁੱਖਮੰਤਰੀ ਅਹੁਦੇ ਵਜੋਂ ਸਹੁੰ ਚੁੱਕਣ ਜਾ ਰਹੇ ਭਗਵੰਤ ਮਾਨ ਨੂੰ ਇਕ ਖਾਸ ਤੋਹਫ਼ਾ ਮਿਲਿਆ ਹੈ ।ਖਟਕੜ ਕਲਾਂ ਵਿਖੇ ਹੋਣ ਜਾ ਰਹੇ ਸਮਾਗਮ ਨੂੰ ਹੋਰ ਰੰਗਲਾ ਬਣਾਉਣ ਲਈ ਅਮਰੀਕਾ ਤੋਂ ਭਗਵੰਤ ਮਾਨ ਦੇ ਪਰਿਵਾਰਿਕ ਮੇਂਬਰ ਪੰਜਾਬ ਪਹੁੰਚ ਗਏ ਹਨ । ਭਗਵੰਤ ਮਾਨ ਦੇ ਪੁੱਤਰ ਦਿਲਸ਼ਾਨ ‘ਤੇ ਬੇਟੀ ਸੀਰਤ ਕੌਰ ਇਸ ਮੌਕੇ ਹਾਜ਼ਿਰ ਰਹਿਣਗੇ । ਜਿਕਰਯੋਗ ਹੈ ਕਿ ਭਗਵੰਤ ਮਾਨ ਦਾ ਸਾਲ 2015 ਵਿਚ ਤਲਾਕ ਹੋ ਗਿਆ ਸੀ ਅਤੇ ਉਹਨਾਂ ਦੇ ਪਤਨੀ ਤੇ ਬੱਚੇ ਪੰਜਾਬ ਛੱਡ ਅਮਰੀਕਾ ਰਹਿ ਰਹੇ ਸਨ ।
ਦਸ ਦਈਏ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਮੁੱਖਮੰਤਰੀ ਅਹੁਦੇ ਦੀ ਹਲਫ ਸ਼ਹੀਦੀ ਸਮਾਰਕ ਤੋਂ ਲਈ ਜਾਵੇਗੀ । ਇਸ ਦੇ ਨਾਲ ਹੀ ਭਗਵੰਤ ਮਾਨ ਦੇ ਕਹੇ ਅਨੁਸਾਰ ਖਟਕੜ ਕਲਾਂ ਨੂੰ ਬਸੰਤੀ ਰੰਗ ‘ਚ ਰੰਗ ਦਿੱਤਾ ਗਿਆ ਹੈ ।