ਅਕਾਲੀਆਂ ਦੇ ਚਹੇਤੇ ਅਫਸਰ ਸਹੁੰ ਚੁੱਕ ਸਮਾਗਮ ‘ਚ ਦੇ ਇੰਚਾਰਜ ਵਜੋਂ ਦੇ ਰਹੇ ਹਨ ਆਪ ਆਗੂਆਂ ਨੂੰ ਦੁਖ

ਚੰਡੀਗੜ੍ਹ, 15 ਮਾਰਚ (ਏਜੰਸੀ) : ‘ਆਪ’ ਭਾਵੇਂ ਸੂਬੇ ਵਿੱਚ ਅਕਾਲੀ ਵਿਰੋਧੀ ਭਾਵਨਾ ਦੇ ਬਲਬੂਤੇ ਸੱਤਾ ਵਿੱਚ ਆਈ ਹੋਵੇ ਪਰ ਅਫਸਰਾਂ ਲਈ ਹਾਲਾਤ ਬਦਲੇ ਨਹੀਂ ਹਨ ਕਿਉਂਕਿ ਅਕਾਲੀ ਸਰਕਾਰ ਦੇ ਚਹੇਤੇ ਆਈਏਐਸ ਅਧਿਕਾਰੀ ਖਟਕੜ ਕਲਾਂ ਵਿਖੇ ਨਵੇਂ CM ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਕਰਦੇ ਹੋਏ ਆਪ ਆਗੂਆਂ ਦੇ ਜ਼ਖ਼ਮਾਂ ਤੇ ਲੂਣ ਮੱਲ ਰਹੇ ਹਨ ।
ਸੂਬੇ ਵਿੱਚ 2007-2017 ਤੱਕ ਇੱਕ ਦਹਾਕੇ ਦੀ ਅਕਾਲੀ ਸਰਕਾਰ ਦੇ ਕਾਰਜ-ਕਾਲ ਨੂੰ ਕਰੀਬੀ ਤੌਰ ‘ਤੇ ਜਾਨਣ ਵਾਲਿਆਂ ਲਈ ਆਈਏਐਸ ਅਧਿਕਾਰੀ ਮਨਵੇਸ਼ ਸਿੱਧੂ ਕੋਈ ਅਜਨਬੀ ਨਹੀਂ ਹੈ। ਉਪ ਮੁੱਖ ਮੰਤਰੀ ਅਤੇ ਅਕਾਲੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਤਤਕਾਲੀ ਪ੍ਰਮੁੱਖ ਸਕੱਤਰ ਮਨਵੇਸ਼ ਸਿੱਧੂ ਨੇ ਸੱਤਾ ਦਾ ਫਲ ਖ਼ੂਬ ਭੋਗਿਆ ਸੀ। ਇਹ ਆਈਏਐਸ ਅਧਿਕਾਰੀ ਬਾਦਲ ਪਰਿਵਾਰ ਦੇ ਕਰੀਬੀਆਂ ਵਿੱਚ ਸ਼ੁਮਾਰ ਸਨ ਅਤੇ ਇਹਨਾਂ ਨੇ ਮਹੱਤਵਪੂਰਨ ਪੋਸਟਿੰਗ ਤੋਂ ਲੈ ਕੇ ਵੱਡੇ ਨੀਤੀਗਤ ਫੈਸਲਿਆਂ ਤੱਕ ਦਾ ਫੈਸਲਾ ਕੀਤਾ ਸੀ।
ਉਨ੍ਹਾਂ ਦੀ ਅਜਿਹੀ ਤਾਕਤ ਸੀ ਕਿ ਅਕਾਲੀ ਰਾਜ ਦਾ ਹਰ ਛੋਟਾ ਤੇ ਵੱਡਾ ਫੈਸਲਾ ਵੀ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਿਆ ਜਾਂਦਾ ਸੀ। ਇਹ ਅਧਿਕਾਰੀ ਆਪਣੀ ਕਾਰਜਸ਼ੈਲੀ ਕਾਰਨ ਕਈ ਵਿਵਾਦਾਂ ਦਾ ਹਿੱਸਾ ਵੀ ਬਣਿਆ। ਭਾਵੇਂ ਕਿ 2017 ਵਿਚ ਸੱਤਾ ਬਦਲਣ ਨਾਲ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਅਧਿਕਾਰੀ ਦੇ ਖੰਭ ਕੱਟ ਦਿੱਤੇ ਜਾਣਗੇ ਪਰ ਕਾਂਗਰਸ ਅਤੇ ਅਕਾਲੀਆਂ ਵਿਚਕਾਰ ਫਿਕਸ ਮੈਚ ਉਸ ਲਈ ਵਰਦਾਨ ਸਾਬਤ ਹੋਇਆ ਕਿਉਂਕਿ ਉਸ ਨੇ ਕਾਂਗਰਸ ਦੇ ਸ਼ਾਸਨ ਦੌਰਾਨ ਵੀ ਅਹਿਮ ਨਿਯੁਕਤੀਆਂ ਕੀਤੀਆਂ ਸਨ।
ਹਾਲਾਂਕਿ, ਅਜੀਬ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਨਾਲ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਅਕਾਲੀਆਂ ਦੇ ਕਰੀਬੀ ਇਹ ਅਧਿਕਾਰੀ ਲਾਂਭੇ ਹੋ ਜਾਣਗੇ। ਪਰ ਇਸ ਦੇ ਉਲਟ ਸਰਕਾਰ ਨੇ ਪ੍ਰਬੰਧਾਂ ਦੀ ਦੇਖ-ਰੇਖ ਦਾ ਸਾਰਾ ਜ਼ਿੰਮਾ ਉਸ ਨੂੰ ਦੇ ਦਿੱਤਾ ਹੈ। ਡਿਵੀਜ਼ਨਲ ਕਮਿਸ਼ਨਰ ਰੋਪੜ ਦਾ ਚਾਰਜ ਸੰਭਾਲਣ ਵਾਲਾ ਇਹ ਅਧਿਕਾਰੀ ਆਪਣੇ ਨਵੇਂ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ, ਜਿਸ ਨਾਲ ਕਈਆਂ ਦੀਆਂ ਅੱਖਾਂ ਬਾਹਰ ਆਈਆਂ ਹਨ। ਹਾਲਾਂਕਿ ਅਕਾਲੀਆਂ ਨਾਲ ਉਨ੍ਹਾਂ ਦੀ ਨੇੜਤਾ ਅਤੇ ਉਨ੍ਹਾਂ ਨਾਲ ਜੁੜੇ ਵਿਵਾਦ ‘ਆਪ’ ਲੀਡਰਸ਼ਿਪ ਨੂੰ ਪਰੇਸ਼ਾਨ ਕਰ ਰਹੇ ਹਨ ਅਤੇ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ।