ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ‘ਤੇ
ਇੱਥੇ ਦੇਖੋ ਬਸੰਤੀ ਰੰਗ ਵਿੱਚ ਰੰਗਿਆ ਖਟਕੜ ਕਲਾਂ
ਨਵਾਂਸ਼ਹਿਰ, 15 ਮਾਰਚ 2022 : ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਵੱਡੀ ਤੋਂ ਬਾਅਦ ਮਨੋਨੀਤ ਮੁੱਖਮੰਤਰੀ ਭਗਵੰਤ ਮਾਨ ਕੱਲ ਨੂੰ ਨਵਾਂਸ਼ਹਿਰ ਦੇ ਖਟਕੜ ਕਲਾਂ ਵਿਖੇ ਮੁੱਖਮੰਤਰੀ ਅਹੁਦੇ ਵਜੋਂ ਹਲਫ ਲੈਣਗੇ । ਇਸ ਖਾਸ ਸਮਾਗਮ ਲਈ ਨਵਾਂਸ਼ਹਿਰ ਪ੍ਰਸ਼ਾਸਨ ਵਲੋਂ ਤਿਆਰੀਆਂ ਜ਼ੋਰ-ਸ਼ੋਰਾਂ ‘ਤੇ ਹਨ । ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੋਣ ਵਾਲਾ ਸਹੁੰ ਚੁੱਕ ਸਮਾਗਮ ਇਕ ਕ੍ਰਾਂਤੀ ਵੱਲ ਇਸ਼ਾਰਾ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ ।
ਕਰੀਬ 150 ਏਕੜ ‘ਚ ਇਸ ਵਿਸ਼ਾਲ ਸਮਾਗਮ ਦੇ ਹੋਣ ਦੇ ਆਸਾਰ ਲਗਾਏ ਜਾ ਰਹੇ ਹਨ । ਇਸ ਦੇ ਨਾਲ ਹੀ ਪੰਜਾਬ ਭਰ ਦੇ ਕਈ ਵੱਡੇ ਦਿਗਜ਼ ਆਗੂ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ । ਖਾਸ ਤੋਰ ‘ਤੇ 4 ਲੱਖ ਦੇ ਕਰੀਬ ਆਮ ਜਨਤਾ ਦੇ ਆਉਣ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਹੈ ।
https://www.facebook.com/109153657928252/posts/339716501538632/?app=fbl