ਭਲਕੇ ਭਗਵੰਤ ਮਾਨ ਮੁੱਖਮੰਤਰੀ ਅਹੁਦੇ ਵਜੋਂ ਲੈਣਗੇ ਹਲਫ
ਨਵਾਂਸ਼ਹਿਰ, 15 ਮਾਰਚ 2022 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਮਨੋਨੀਤ ਮੁੱਖਮੰਤਰੀ ਭਗਵੰਤ ਮਾਨ ਕੱਲ ਖਟਕੜ ਕਲਾਂ ਵਿਖੇ ਮੁੱਖਮੰਤਰੀ ਅਹੁਦੇ ਵਜੋਂ ਸਹੁੰ ਚੁੱਕਣਗੇ । ਦਸ ਦਈਏ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਸਹੁੰ ਚੁੱਕ ਸਮਾਗਮ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਦੀ ਪਵਿੱਤਰ ਧਰਤੀ ‘ਤੇ ਹੋਵੇਗਾ । ਇਸ ਵਿਸ਼ਾਲ ਸਮਾਗਮ ਲਈ ਖਾਸ ਪ੍ਰਬੰਦ ਕੀਤੇ ਗਏ ਹਨ ਅਤੇ ਪੁਲਿਸ ਮੁਲਾਜਮਾਂ ਨੂੰ ਸੁਰੱਖਿਆ ਤੇ ਸ਼ਾਂਤੀਪੂਰਨ ਮਾਹੌਲ ਲਈ ਵੱਖ-ਵੱਖ ਡਿਊਟੀਆਂ ‘ਤੇ ਤਾਇਨਾਤ ਕੀਤਾ ਗਿਆ ਹੈ ।
ਇਸ ਦੇ ਨਾਲ ਹੀ 17 ਮਾਰਚ ਨੂੰ ਹੋਵੇਗਾ ਸਾਂਸਦ ਦਾ ਇਜਲਾਸ ਹੋਵੇਗਾ ਅਤੇ 19 ਮਾਰਚ ਨੂੰ ਕੈਬਿਨੇਟ ਮੰਤਰੀਆਂ ਵਲੋਂ ਸਹੁੰ ਚੁੱਕਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਦਸ ਦਈਏ ਕਿ ਇਹ ਸਮਾਗਮ ਪੰਜਾਬ ਰਾਜਭਵਨ ਵਿਖੇ ਰੱਖਿਆ ਜਾ ਸਕਦਾ ਹੈ । ਸਪੀਕਰ ਦੀ ਚੋਣ ਤੋਂ ਬਾਅਦ ਵਿਧਾਇਕਾਂ ਦੀ ਸਹੁੰ ਚੁੱਕ ਹੋਵੇਗੀ ਜਿਸ ਵਿਚ ਪੰਜਾਬ ਵਿਧਾਨ ਸਭਾ ਦੇ 117 ਜੇਤੂ ਉਮੀਦਵਾਰ ਵਿਧਾਇਕ ਵਜੋਂ ਹਲਫ ਲੈਣ ਲਈ ਸ਼ਾਮਿਲ ਹੋਣਗੇ ।