ਹਲਕਾ ‘ਆਪ’ ਇੰਚਾਰਜ ਜੋਗਿੰਦਰ ਮਾਨ ਵਲੋਂ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ

0

ਫਗਵਾੜਾ,  14  ਮਾਰਚ  2022  :  ਆਮ ਆਦਮੀ ਪਾਰਟੀ ਫਗਵਾੜਾ ਦੇ ਹਲਕਾ ਇੰਚਾਰਜ ਸ. ਜੋਗਿੰਦਰ ਸਿੰਘ ਮਾਨ ਵਲੋਂ ਅੱਜ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਜਿਸ ਵਿੱਚ 12 ਦੇ ਕਰੀਬ ਮੁਲਾਜਮ ਜਿਨ੍ਹਾਂ ਵਿੱਚ 3 ਡਾਕਟਰ ਸ਼ਾਮਿਲ ਸਨ ਗੈਰ ਹਾਜਰ ਪਾਏ ਗਏ । ਮਰੀਜ਼ਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ।

ਇਸ ਸੰਬੰਧੀ ਸ. ਜੋਗਿੰਦਰ ਸਿੰਘ ਮਾਨ ਜੀ ਨੇ ਵਿਭਾਗ ਨੂੰ ਅਣਗਹਿਲੀ ਕਰਨ ਵਾਲਿਆਂ ਖਿਲਾਫ ਲੋੜੀਂਦੀ ਕਾਰਵਾਈ  ਦੇ ਸਖ਼ਤ ਆਦੇਸ਼ ਦਿਤੇ । ਇਸ ਮੌਕੇ ਉਨ੍ਹਾਂ ਨਾਲ ਦਲਜੀਤ ਸਿੰਘ ਰਾਜੂ, ਅਵਤਾਰ ਸਿੰਘ ਪੰਡਵਾ ਅਤੇ ਪਾਰਟੀ ਦੇ ਹੋਰ ਵਰਕਰ ਵੀ ਸ਼ਾਮਿਲ ਸਨ ।

 

About The Author

Leave a Reply

Your email address will not be published. Required fields are marked *

error: Content is protected !!