ਜਾਣੋ ਕਿਸ ਨੂੰ ਐਲਾਨਿਆ ਜਾਵੇਗਾ ਸੰਗਰੂਰ ਦਾ ਅਗਲਾ ਉਮੀਦਵਾਰ

ਸੰਗਰੂਰ, 14 ਮਾਰਚ 2022 : ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਮਨੋਨੀਤ ਮੁੱਖਮੰਤਰੀ ਭਗਵੰਤ ਮਾਨ ਵਲੋਂ ਸੰਗਰੂਰ ਲੋਕ ਸਭਾ ਸੀਟ ਤੋਂ ਇਸਤੀਫ਼ਾ ਦਿੱਤਾ ਗਿਆ ਹੈ । ਇਸੇ ਵਿਚਾਲੇ ਕਰਮਜੀਤ ਅਨਮੋਲ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ । ਹਾਲਾਂਕਿ ਇਸ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਅਤੇ ਮਹਿਜ ਅੰਦਾਜਾ ਹੀ ਲਗਾਇਆ ਜਾ ਰਿਹਾ ਹੈ ।
ਦਸ ਦਈਏ ਕਿ ਕਰਮਜੀਤ ਅਨਮੋਲ ਭਗਵੰਤ ਮਾਨ ਦੇ ਬਹੁਤ ਹੀ ਕਰੀਬੀ ਦੋਸਤ ਹਨ । ਉਹਨਾਂ ਚੋਣਾਂ ਸਮੇਂ ਵੀ ਭਗਵੰਤ ਮਾਨ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਸੀ ।
ਜਿਕਰਯੋਗ ਹੈ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਇਕ ਵਿਅਕਤੀ ਲੋਕ ਸਭਾ ਅਤੇ ਵਿਧਾਨ ਸਭਾ ‘ਚ ਇਕੱਠੇ ਦੋਵਾਂ ਅਹੁਦਿਆਂ ਤੇ ਨਹੀਂ ਰਹਿ ਸਕਦਾ, ਜਿਸ ਦੇ ਤਹਿਤ ਭਗਵੰਤ ਮਾਨ ਨੇ ਲੋਕ ਸਭਾ ਸੀਟ ਤੋਂ ਇਸਤੀਫ਼ਾ ਦੇ ਦਿੱਤਾ ਹੈ ।