ਚੋਣਾਂ ਤੋਂ ਬਾਅਦ ਅੰਮ੍ਰਿਤਸਰ ‘ਚ ਕਾਂਗਰਸ ਨੂੰ ਝਟਕਾ

ਅੰਮ੍ਰਿਤਸਰ, 13 ਮਾਰਚ 2022 : ਆਮ ਆਦਮੀ ਪਾਰਟੀ ਦੀ ਪੰਜਾਬ ‘ਚ ਇਤਿਹਾਸਿਕ ਜਿੱਤ ਤੋਂ ਬਾਅਦ ਕਾਂਗਰਸ ਪਾਰਟੀ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ । ਲੀਡਰ ਆਪਣੀਆਂ ਪਾਰਟੀਆਂ ਛੱਡ ਕੇ ‘ਆਪ’ ਦਾ ਪੱਲਾ ਫੜ ਰਹੇ ਹਨ । ਅੰਮ੍ਰਿਤਸਰ ਵਿਚ ਆਪ ਦੇ ਵਿਸ਼ਾਲ ਰੋਡ ਸ਼ੋ ਦੌਰਾਨ ਕਾਂਗਰਸ ਦੇ 16 ਕੌਂਸਲਰ ਮੌਜੂਦਾ ‘ਆਪ’ ਚ ਸ਼ਾਮਿਲ ਹੋ ਗਏ ।
ਇਹ 16 ਕੌਂਸਲਰ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਮਨੀਸ਼ ਸਿਸੋਦੀਆ, ਤੇ ਪੰਜਾਬ ਆਪ ਇੰਚਾਰਜ ਜਰਨੈਲ ਸਿੰਘ ਦੀ ਮੌਜੂਦਗੀ ਵਿਚ ਪਾਰਟੀ ਚ ਸ਼ਾਮਿਲ ਹੋਏ । ਜਿਕਰਯੋਗ ਹੈ ਕਿ ਇਸ ਬਾਰੇ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ।