ਅੰਮ੍ਰਿਤਸਰ ‘ਚ ਭਗਵੰਤ ਮਾਨ ‘ਤੇ ਕੇਜਰੀਵਾਲ ਦਾ Victory ਮਾਰਚ

ਅੰਮ੍ਰਿਤਸਰ, 13 ਮਾਰਚ 2022 : ਪੰਜਾਬ ਵਿਧਾਨ ਸਭਾ ਚੋਣਾਂ ‘ਚ ਇਤਿਹਾਸਿਕ ਜਿੱਤ ਦਰਜ ਕਰਨ ਤੋਂ ਬਾਅਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਭਗਵੰਤ ਮਾਨ ਅੰਮ੍ਰਿਤਸਰ ‘ਚ ਅੱਜ ਰੋਡ ਸ਼ੋ ਕਰਨਗੇ । ਮੀਡਿਆ ਨਾਲ ਗੱਲਬਾਤ ਦੌਰਾਨ ਮਨੋਨੀਤ ਮੁੱਖਮੰਤਰੀ ਭਗਵੰਤ ਮਾਨ ਨੇ ਦਸਿਆ ਹੈ ਕਿ ਉਹ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। ਉਸ ਤੋਂ ਉਪਰੰਤ ਸ੍ਰੀ ਦੁਰਗਿਆਣਾ ਮੰਦਿਰ ‘ਤੇ ਰਾਮਤੀਰਥ ਆਸ਼ੀਰਵਾਦ ਲੈਣ ਜਾਣਗੇ ।
ਉਹਨਾਂ ਅੰਮ੍ਰਿਤਸਰ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਧੰਨਵਾਦ ਕੀਤਾ। ਲੋਕਾਂ ਨੂੰ ਫੁੱਲ ਸਿੱਟਣ ਦੀ ਮਨਾਹੀ ਕੀਤੀ ਹੈ ‘ਤੇ ਸੁਰੱਖਿਆ ਕਾਰਨਾਂ ਕਰਕੇ ਸਮਰਥਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਹੈ ।
ਦਸ ਦਈਏ ਕਿ ਭਗਵੰਤ ਮਾਨ ਸਵੇਰੇ 11:20 ‘ਤੇ ਸ੍ਰੀ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣਗੇ । ਜਿਸ ਤੋਂ ਉਪਰੰਤ ਆਪ ਸੁਪਰੀਮੋ ‘ਤੇ ਸਿਸੋਦੀਆ ਨਾਲ ਸ੍ਰੀ ਦਰਬਾਰ ਸਾਹਿਬ ਲਈ ਉਹ ਰਵਾਨਾ ਹੋਣਗੇ ।