RBI ਨੇ PAYTM ‘ਤੇ ਨਵੇਂ ਗਾਹਕਾਂ ਦੇ ਆਨ-ਬੋਰਡਿੰਗ ‘ਤੇ ਪਾਬੰਦੀ ਲਗਾਈ, ਆਡਿਟ ਲਈ ਨਿਰਦੇਸ਼ ਕੀਤੇ ਜਾਰੀ

ਨਵੀਂ ਦਿੱਲੀ, 12 ਮਾਰਚ 2022 : ਭਾਰਤੀ ਰਿਜ਼ਰਵ ਬੈਂਕ ਨੇ Paytm Payments Bank Limited ਨੂੰ ਆਪਣੇ ਪਲੇਟਫਾਰਮ ‘ਤੇ ਨਵੇਂ ਗਾਹਕਾਂ ਦੀ ਆਨ-ਬੋਰਡਿੰਗ (Onboarding) ਤੁਰੰਤ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਦਸ ਦਈਏ ਕਿ ਆਰਬੀਆਈ (RBI) ਦੁਆਰਾ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ, ਅਥਾਰਟੀ ਨੇ ਪੇਟੀਐਮ (Paytm) ਨੂੰ ਇੱਕ ਆਈਟੀ ਫਰਮ ਨਿਯੁਕਤ ਕਰਕੇ ਆਪਣੇ ਆਈਟੀ ਸਿਸਟਮ ਆਡਿਟ ਕਰਵਾਉਣ ਲਈ ਵੀ ਕਿਹਾ ਹੈ। ਇਸ ਤੋਂ ਇਲਾਵਾ, ਨਵੇਂ ਗਾਹਕਾਂ ਦੀ ਆਨ-ਬੋਰਡਿੰਗ ਆਰਬੀਆਈ ਦੁਆਰਾ ਦਿੱਤੀ ਜਾਣ ਵਾਲੀ ਵਿਸ਼ੇਸ਼ ਇਜਾਜ਼ਤ ਦੇ ਅਧੀਨ ਹੋਵੇਗੀ।