ਚੋਣ ਨਤੀਜਿਆਂ ਦੀ ਪੁੱਠੀ ਗਿਣਤੀ ਸ਼ੁਰੂ
- ਨਤੀਜਿਆਂ ਨੂੰ ਕੁਝ ਹੀ ਘੰਟੇ ਬਾਕੀ
ਚੰਡੀਗੜ੍ਹ, 9 ਮਾਰਚ 2022 : ਪੰਜਾਬ ਵਿਧਾਨ ਸਭਾ 2022 ਚੋਣਾਂ ਦੇ ਨਤੀਜਿਆਂ ਨੂੰ ਲੈ ਕੇ countdown ਲਗਭਗ ਸ਼ੁਰੂ ਹੈ । ਪੰਜਾਬ ਵਿਚ ਕਿਸ ਪਾਰਟੀ ਦੀ ਸਰਕਾਰ ਬਣੇਗੀ ਇਸ ਦੀ ਗਿਣਤੀ ਕੱਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ । ਚੋਣ ਮੈਦਾਨ ਵਿਚ ਉੱਤਰੇ 1304 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲਗੀ ਹੈ । ਇਸ ਦੇ ਨਾਲ ਹੀ ਕਾਉਂਟਿੰਗ ਸੈਂਟਰਾਂ ਦੇ ਭਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ‘ਤੇ ਸਟਾਫ ਨੂੰ ਲਗਾਤਾਰ ਸਵੇਰ ਤੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ।
ਹਾਲਾਂਕਿ ਹਰੇਕ ਉਮੀਦਵਾਰ ਵਲੋਂ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ । ਪਰ ਜਨਤਾ ਨੇ ਫੈਸਲਾ ਕਿਸ ਦੇ ਹੱਕ ਵਿਚ ਦਿੱਤਾ ਹੈ, ਇਹ ਦੇਖਣਾ ਵਧੇਰੇ ਦਿਲਚਸਪ ਹੋਵੇਗਾ ।