Exit poll ‘ਤੇ ਸਿਆਸਤਦਾਨਾਂ ਨੇ ਚੁੱਕੇ ਸਵਾਲ

ਚੰਡੀਗੜ੍ਹ, 8 ਮਾਰਚ 2022 : ਪੰਜਾਬ ਵਿਧਾਨ ਸਭਾ 2022 ਚੋਣਾਂ ਨੂੰ ਲੈ ਕੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣੇ ਹਨ ਜਿਸ ਦੇ ਤਹਿਤ ਹਰ ਪਾਰਟੀ ਵਲੋਂ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ । ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਬੁਲਾਰੇ ਰਾਜਕੁਮਾਰ ਵੇਰਕਾ ਸਮੇਤ ਜਲੰਧਰ ਤੋਂ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਵੱਖ-ਵੱਖ ਏਜੰਸੀਆਂ ਦੁਆਰਾ ਕੀਤੇ ਐਗਜ਼ਿਟ ਪੋਲ ਨੂੰ ਰੱਦ ਕਰ ਦਿੱਤਾ ਹੈ।
ਕੈਬਿਨੇਟ ਮੰਤਰੀ ਵੇਰਕਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੀ ਵਾਰ ਵੀ ਐਗਜ਼ਿਟ ਪੋਲ ਗ਼ਲਤ ਸਾਬਿਤ ਹੋ ਚੁੱਕੇ ਹਨ ਅਤੇ ਇਸ ਤੇ ਯਕੀਨ ਨਹੀਂ ਕੀਤਾ ਜਾ ਸਕਦਾ । ਉਹਨਾਂ ਦਾਅਵਾ ਕੀਤਾ ਕਿ ਕਾਂਗਰਸ 60 ਸੀਟਾਂ ਨਾਲ ਪੰਜਾਬ ‘ਚ ਸਰਕਾਰ ਬਣਾਏਗੀ।
ਉਹਨਾਂ ‘ਆਪ’ ਨਾਲ ਗਠਜੋੜ ਕਰਕੇ ਸਰਕਾਰ ਬਣਾਉਣ ‘ਤੇ ਕਿਹਾ ਕਿ ਪਾਰਟੀ ‘ਚ ਇਸ ਬਾਰੇ ਕੋਈ ਚਰਚਾ ਨਹੀਂ । ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ exit poll ‘ਤੇ ਕਿਹਾ ਆਮ ਆਦਮੀ ਪਾਰਟੀ ਬਸ 10 ਮਾਰਚ ਤਕ ਖੁਸ਼ ਹੋ ਜਾਵੇ ਕਿਉਕਿ ਆਉਣ ਵਾਲੇ ਨਤੀਜੇ ਉਹਨਾਂ ਦਾ ਸਫ਼ਾਇਆ ਕਰ ਦੇਣਗੇ ।