ਪੰਜਾਬ ਸਰਕਾਰ ਵੱਲੋਂ ਝੂਠੇ ਕੇਸ ‘ਚ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਫਸਾਇਆ ਗਿਆ : ਜਗਦੀਪ ਚੀਮਾ

0
ਜਖਵਾਲੀ ਦਫ਼ਤਰ ਤੋਂ ਹਲਕਾ ਸ੍ਰੀ ਫਤਿਹਗਡ਼੍ਹ ਸਾਹਿਬ ਦੇ ਅਕਾਲੀ ਯੋਧਿਆਂ ਦਾ ਜਥਾ ਹੋਇਆ ਰਵਾਨਾ
ਫਤਿਹਗੜ੍ਹ ਸਾਹਿਬ,  7  ਮਾਰਚ  2022  :  ਸਾਬਕਾ ਮੰਤਰੀ  ਬਿਕਰਮ ਸਿੰਘ ਮਜੀਠੀਆ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਮੁਲਾਕਾਤ ਕਰਨ ਲਈ ਜਖਵਾਲੀ ਦਫ਼ਤਰ ਤੋਂ ਹਲਕਾ ਸ੍ਰੀ ਫਤਿਹਗਡ਼੍ਹ ਸਾਹਿਬ ਦੇ ਅਕਾਲੀ ਯੋਧਿਆਂ ਦਾ ਜਥਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਿਹਗਡ਼੍ਹ ਸਾਹਿਬ ਤੋਂ ਉਮੀਦਵਾਰ ਜਗਦੀਪ ਸਿੰਘ ਚੀਮਾ ਦੀ ਅਗਵਾਈ ਵਿੱਚ ਰਵਾਨਾ  ਹੋਇਆ  ।
ਇਸ ਮੌਕੇ ਬੋਲਦਿਆਂ ਜਥੇਦਾਰ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੂਠੇ ਕੇਸ ਵਿਚ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਫਸਾਇਆ ਗਿਆ ਹੈ, ਇਸ ਬਾਰੇ ਸਾਰੀ ਜਨਤਾ ਭਲੀ ਭਾਂਤ ਜਾਣਦੀ ਹੈ  । ਜਸਪਿੰਦਰ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਦਲਾਖੋਰੀ ਦੀ ਨੀਤੀ ਤੇ ਕੰਮ ਕਰ ਰਹੀ ਹੈ ਜਿਸ ਦੇ ਤਹਿਤ ਬਿਕਰਮ ਸਿੰਘ  ਮਜੀਠੀਆ ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ  ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਅਮਰਿੰਦਰ ਸਿੰਘ ਸੋਨੂੰ ਲਿਬੜਾ, ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ, ਮਨਮੋਹਨ ਸਿੰਘ ਮੁਕਾਰੋਂਪੁਰ, ਗੁਰਪ੍ਰੀਤ ਸਿੰਘ ਬਹਾਦਰਗਡ਼੍ਹ, ਬੰਤ ਸਿੰਘ ਮੰਡੋਫਲ, ਸਾਬਕਾ ਚੇਅਰਮੈਨ  ਜਤਿੰਦਰ ਸਿੰਘ ਬੱਬੂ ਭੈਣੀ, ਨਰਿੰਦਰ ਸਿੰਘ ਰਸੀਦਪੁਰ, ਕੁਲਵਿੰਦਰ ਸਿੰਘ ਡੇਰਾ, ਰਵੀ ਚੀਮਾ, ਗੁਰਪ੍ਰੀਤ ਸਿੰਘ, ਕਮਲ ਬਾਜਵਾ, ਰਿੰਕੂ ਢੀਂਡਸਾ, ਸੇਵਾ ਰਾਮ ਖੇੜੀ, ਕਰਮਜੀਤ ਸਿੰਘ ਬਿੱਟੂ ਜੱਲਾ, ਦਿਲਬਾਗ ਸਿੰਘ ਬਾਘਾ, ਬਲਜੀਤ ਸਿੰਘ ਬਧੋਛੀ, ਕੰਵਰ ਬਾਜਵਾ, ਸ਼ਰਨਜੀਤ ਸਿੰਘ ਚਨਾਰਥਲ, ਕੰਵਰ ਹਰਪ੍ਰੀਤ ਸਿੰਘ,  ਹਰਦੇਵ ਸਿੰਘ ਬਾਲਪੁਰ, ਸਰਬਜੀਤ ਸਿੰਘ ਝਿੰਜਰ, ਜਗਤੇਸ਼ਵਰ ਸਿੰਘ ਪੁਰੀ ਨਲਿਨੀ, ਨਵਦੀਪ ਪੰਜੋਲਾ, ਇੰਦਰ ਸਿੰਘ ਨਾਮਸੋਤ, ਮਨਦੀਪ ਸਿੰਘ ਪੋਲਾ, ਰੁਬਿੰਦਰ ਰੂਬੀ ਸਾਬਕਾ ਐੱਮ ਸੀ, ਸੁਰਿੰਦਰ ਸਿੰਘ ਸੁਹਾਗਹੇੜੀ, ਦੀਪ ਸਿੰਘ ਅਰਾਈਮਾਜਰਾ, ਜਗਬੀਰ ਸਿੰਘ ਚੀਮਾ, ਰਾਜੂ ਚਨਾਰਥਲ, ਸ਼ਾਮਾ ਪਹਿਲਵਾਨ ਤਲਾਣੀਆਂ, ਰਾਜਵੰਤ ਸਿੰਘ, ਲਵਪ੍ਰੀਤ ਸਿੰਘ ਪੰਜੋਲੀ, ਸ਼ਿਵਜੀ ਸਿੰਘ ਚੰਨਾ, ਕਾਕਾ ਜਮੀਤਗਡ਼੍ਹ, ਮਨਜੀਤ ਸਿੰਘ ਲਟੌਰ,    ਰਾਜੂ ਚਨਾਰਥਲ, ਮਹਿੰਦਰ ਸਿੰਘ ਬਾਗੜੀਆ, ਜਰਨੈਲ ਸਿੰਘ  ਹਿੰਦੂਪੁਰ, ਕਰਮਜੀਤ ਸਿੰਘ  ਚੁਣੋ ਸਮੇਤ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed