ਭਾਰਤੀ ਵਿਦਿਆਰਥੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ
2 ਮਾਰਚ 2022 : ਰੂਸ-ਯੂਕਰੇਨ ਜੰਗ ਦਾ ਅੱਜ ਸੱਤਵਾਂ ਦਿਨ ਹੈ ਜਿਸ ਦੇ ਚਲਦਿਆਂ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਰੂਸੀ ਫੌਜ ਤਾਬੜਤੋੜ ਹਮਲੇ ਕਰ ਰਹੀ ਹੈ । ਅਜਿਹੇ ‘ਚ ਭਾਰਤ ਸਰਕਾਰ ਲਗਾਤਾਰ ਵਿਦਿਆਰਥੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੀ ਹੈ ।
ਵਿਦੇਸ਼ ਮੰਤਰਾਲੇ ਨੇ ਫਾਈਨਲ ਵਾਰਨਿੰਗ ਦਿੰਦਿਆਂ ਭਾਰਤੀ ਵਿਦਿਆਰਥੀਆਂ ਨੂੰ ਖਾਰਕੀਵ ਜਲਦ ਤੋਂ ਜਲਦ ਛੱਡਣ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ । ਰੂਸੀ ਮੀਡਿਆ ਮੁਤਾਬਿਕ ਰਾਜਧਾਨੀ ਕੀਵ ‘ਤੇ ਰੂਸੀ ਫ਼ੌਜਾਂ ਦਾ ਕਬਜ਼ਾ ਕਾਇਮ ਹੈ ਅਤੇ ਖਾਰਕੀਵ ਦੇ ਪੁਲਿਸ ਹੈੱਡਕੁਆਰਟਰ ‘ਤੇ ਹਮਲਾ ਹੋਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ ‘ਤੇ 100 ਤੋਂ ਵੱਧ ਲੋਕ ਜਖਮੀ ਹੋ ਗਏ ਹਨ ।
ਵਿਦੇਸ਼ ਮੰਤਰਾਲੇ ਦਾ ਦਾਅਵਾ ਹੈ ਰੂਸੀ ਫੌਜ ਖਾਰਕੀਵ ‘ਤੇ ਜਲਦ ਹੀ ਵਡਾ ਹਮਲਾ ਕਰ ਸਕਦੀ ਹੈ ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਸ਼ਾਮ 6 ਵਜੇ ਤੱਕ ਖਾਰਕੀਵ ਕਿਸੇ ਵੀ ਹਾਲਤ ‘ਤੇ ਛੱਡਣ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ।