ਚੰਡੀਗੜ੍ਹ ਦੇ ਡਾਕਟਰ IPL ਟੀਮ ਗੁਜਰਾਤ ਟਾਈਟਨਸ ਦੇ ਅਧਿਕਾਰਤ ਸਪੋਰਟਸ ਫਿਜ਼ੀਓਥੈਪਿਸਟ ਬਣੇ
ਚੰਡੀਗੜ, 2 ਮਾਰਚ 2022 : ਚੰਡੀਗੜ੍ਹ ਲਈ ਇੱਕ ਵੱਡਾ ਮਾਣ ਪ੍ਰਾਪਤ ਕਰਦੇ ਹੋਏ, ਸ਼ਹਿਰ ਦੇ ਇਕ ਡਾਕਟਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਭਾਗ ਲੈਣ ਵਾਲੀ ਗੁਜਰਾਤ ਟਾਈਟਨਜ਼ ਕ੍ਰਿਕੇਟ ਟੀਮ ਦੇ ਅਧਿਕਾਰਤ ਖੇਡ ਫਿਜ਼ੀਓਥੈਰੇਪਿਸਟ ਵਜੋਂ ਚੁਣਿਆ ਗਿਆ ਹੈ।
ਡਾ. ਗੌਰਵ ਸ਼ਰਮਾ, ਜੋ ਸੈਕਟਰ 25 ਵਿੱਚ ਡਾ. ਗੌਰਵਜ਼ ਸਟਰਲਿੰਗ ਸਪੋਰਟਸ ਐਂਡ ਸਪਾਈਨ ਸੈਂਟਰ ਚਲਾਉਂਦੇ ਹਨ, ਖੇਤਰ ਦੇ ਇੱਕ ਪ੍ਰਮੁੱਖ ਸਪੋਰਟਸ ਫਿਜ਼ੀਓਥੈਰੇਪਿਸਟ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਐਸਡੀਐਮ ਮੈਡੀਕਲ ਕਾਲਜ ਅਤੇ ਸਾਇੰਸਜ਼, ਹੁਬਲੀ- ਧਾਰਵਾੜ ਕਰਨਾਟਕ ਵਿਖੇ ਪੜੇ ਗੌਰਵ ਪਿਛਲੇ ਇੱਕ ਦਹਾਕੇ ਤੋਂ ਇਸ ਖੇਤਰ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਡਾ: ਸ਼ਰਮਾ ਨੇ ਕ੍ਰਿਕਟਰ ਯੁਵਰਾਜ ਸਿੰਘ, ਭੁਵਨੇਸ਼ਵਰ ਕੁਮਾਰ, ਸ਼ੁਭਮਨ ਗਿੱਲ- ਅੰਡਰ 19 ਵਿਸ਼ਵ ਕੱਪ ਕ੍ਰਿਕਟ ਟੀਮ ਦੇ ਮੈਂਬਰ ਰਾਜ ਅੰਗਦ ਬਾਵਾ ਅਤੇ ਹੋਰਾਂ ਸਮੇਤ ਪ੍ਰਮੁੱਖ ਖਿਡਾਰੀਆਂ ਨੂੰ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕੀਤੀਆਂ ਸਨ।
ਇਸੇ ਤਰ੍ਹਾਂ ਡਾ. ਗੌਰਵ ਸ਼ਰਮਾ ਦੋ ਸਾਲ ਪੰਜਾਬ ਰਣਜੀ ਟੀਮ ਦੇ ਅਧਿਕਾਰਤ ਸਪੋਰਟਸ ਫਿਜ਼ੀਓਥੈਰੇਪਿਸਟ ਰਹੇ ਹਨ ਅਤੇ ਸੈਲੀਬ੍ਰਿਟੀ ਕ੍ਰਿਕਟ ਲੀਗ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਸਦੀ ਮੌਜੂਦਾ ਪ੍ਰਾਪਤੀ ਨੂੰ ਇਸ ਉੱਚ ਪੇਸ਼ੇਵਰ ਖੇਤਰ ਵਿੱਚ ਉਸ ਦੁਆਰਾ ਕੀਤੀ ਗਈ ਭਾਰੀ ਮਿਹਨਤ, ਸਮਰਪਣ ਅਤੇ ਵਚਨਬੱਧਤਾ ਦੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ। ਇਸ ਪ੍ਰਾਪਤੀ ਨਾਲ ਡਾ. ਸ਼ਰਮਾ ਅੱਗੇ ਵੱਡੀ ਸੰਭਾਵਨਾ ਦੇ ਨਾਲ ਇਸ ਵਿਸ਼ੇਸ਼ ਖੇਤਰ ਵਿੱਚ ਆਪਣੇ ਲਈ ਇੱਕ ਸਥਾਨ ਬਣਾਉਣ ਦੇ ਯੋਗ ਹੋ ਗਏ ਹਨ।
ਆਪਣੀ ਮੌਜੂਦਾ ਜ਼ਿੰਮੇਵਾਰੀ ਤੋਂ ਖੁਸ਼ ਡਾ. ਗੌਰਵ ਸ਼ਰਮਾ ਨੇ ਕਿਹਾ ਕਿ ਗੁਜਰਾਤ ਟਾਈਟਨਜ਼ ਟੀਮ ਦੇ ਨਾਲ ਉੱਘੇ ਕ੍ਰਿਕਟਰ ਹਾਰਦਿਕ ਪੰਡਯਾ ਦਾ ਕਪਤਾਨ ਅਤੇ ਸਾਬਕਾ ਕ੍ਰਿਕਟਰ ਆਸ਼ੀਸ਼ ਨਹਿਰਾ ਨੂੰ ਮੁੱਖ ਕੋਚ ਵਜੋਂ ਕੰਮ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਮਸੂਕਲੋਸਕੇਲਟਲ ਅਤੇ ਖੇਡਾਂ ਦੀਆਂ ਸੱਟਾਂ ਵਿੱਚ ਮਾਹਰ, ਡਾ. ਸ਼ਰਮਾ ਨੇ ਕਿਹਾ ਕਿ ਨਵੀਂ ਜ਼ਿੰਮੇਵਾਰੀ ਨੇ ਉਸ ਨੂੰ ਆਪਣੀਆਂ ਸੇਵਾਵਾਂ ਨੂੰ ਪੂਰੇ ਜੋਸ਼ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਪ੍ਰਦਾਨ ਕਰਨ ਲਈ ਵਧੇਰੇ ਜ਼ਿੰਮੇਵਾਰੀ ਨਾਲ ਭਰ ਦਿੱਤਾ ਹੈ। ਡਾ: ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਮਨੋਰਥ ਇਹ ਯਕੀਨੀ ਬਣਾਉਣਾ ਹੈ ਕਿ ਖਿਡਾਰੀਆਂ ਖਾਸ ਕਰਕੇ ਉਭਰਦੇ ਖਿਡਾਰੀਆਂ ਨੂੰ ਕਿਸੇ ਵੀ ਕਿਸਮ ਦੀ ਸੱਟ ਦਾ ਮਿਆਰੀ ਇਲਾਜ ਕਰਵਾਇਆ ਜਾਵੇ ਤਾਂ ਜੋ ਉਹ ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੱਲਾਂ ਮਾਰ ਸਕਣ।