ਰੂਸ-ਯੂਕਰੇਨ ਜੰਗ : ਗੋਲਾਬਾਰੀ ‘ਚ ਭਾਰਤੀ ਵਿਦਿਆਰਥੀ ਦੀ ਮੌਤ
ਖਾਰਕੀਵ,1 ਮਾਰਚ 2022 : ਰੂਸ-ਯੂਕਰੇਨ ਜੰਗ ਲਗਾਤਾਰ ਜਾਰੀ ਹੈ। ਰੂਸੀ ਸੈਨਿਕਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਤਾਬਤਤੋੜ ਹਮਲੇ ਤੋਂ ਬਾਅਦ ਹੁਣ ਖਾਰਕੀਵ ਚ ਗੋਲਾਬਾਰੀ ਕਰ ਰਹੀ ਹੈ, ਜਿਥੇ ਕਿ ਹਮਲੇ ਦੌਰਾਨ ਇਕ ਭਾਰਤੀ ਵਿਦਿਆਰਥੀ ਦੀ ਗੋਲੀ ਲਗਨ ਕਾਰਨ ਮੌਤ ਹੋ ਗਈ । ਇਹ ਘਟਨਾ ਖਾਰਕੀਵ ਦੀ ਹੈ।
ਦਸ ਦਈਏ ਕਿ ਪਰਿਵਾਰ ਲਗਾਤਾਰ ਵਿਦੇਸ਼ ਮੰਤਰਾਲਾ ਦੇ ਸੰਪਰਕ ਚ ਹੈ । ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਇਹ ਜਾਣਕਾਰੀ ਟਵੀਟ ਕਰਕੇ ਦਿਤੀ ਗਈ ਹੈ।