ਬਿਕਰਮ ਮਜੀਠੀਆ ਦੇ ਜਨਮਦਿਨ ਮੌਕੇ, ਜੇਲ੍ਹ ‘ਚ ਮਿਲਣ ਪਹੁੰਚੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ

ਪਟਿਆਲਾ, 1 ਮਾਰਚ 2022 : ਡਰੱਗ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਪਟਿਆਲਾ ਜੇਲ੍ਹ ‘ਚ ਨਿਆਂਇਕ ਹਿਰਾਸਤ ‘ਚ ਹਨ । ਅੱਜ ਉਹਨਾਂ ਦੇ ਜਨਮਦਿਨ ਦੇ ਮੌਕੇ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਿਕਰਮ ਮਜੀਠੀਆ ਨੂੰ ਪਟਿਆਲਾ ਜੇਲ੍ਹ ਮਿਲਣ ਗਏ ਹਨ । ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਅਕਾਲੀ ਵਰਕਰਾਂ ਨਾਲ ਮੁਲਾਕਾਤ ਕਰਨ ਤੇ ਰੋਕ ਕਾਰਨ ਕਾਂਗਰਸ ‘ਤੇ ਨਿਸ਼ਾਨਾ ਸਾਧਿਆ । ਉਹਨਾਂ ਕਿਹਾ ਸੂਬੇ ਭਰ ਚ 4-5 ਦਿਨ ਦੀ ਕਾਂਗਰਸ ਸਰਕਾਰ ਜਾਣ ਬੁਝ ਕੇ ਅਜਿਹਾ ਧੱਕਾ ਕਰ ਰਹੀ ਹੈ।
ਉਹਨਾਂ ਨਾਲ ਹੀ ਕਿਹਾ 10 ਮਾਰਚ ਨੂੰ ਨਤੀਜਿਆਂ ਤੋਂ ਬਾਅਦ ਸਭ ਸਾਫ ਹੋ ਜਾਵੇਗਾ ਅਤੇ ਕਾਂਗਰਸ ਸਰਕਾਰ ਦਾ ਸਫਾਇਆ ਹੋ ਜਾਵੇਗਾ । ਜਿਕਰਯੋਗ ਹੈ ਕਿ ਬਿਕਰਮ ਮਜੀਠੀਆ ਵਲੋਂ ਮੋਹਾਲੀ ਅਦਾਲਤ ਵਿਖੇ ਆਤਮ ਸਮਰਪਣ ਕਰ ਦਿੱਤਾ ਗਿਆ ਸੀ । ਫਿਰ ਐਸਆਈਟੀ ਦੀ ਟੀਮ ਵਲੋਂ ਪੁੱਛਗਿੱਛ ਬਾਅਦ 8 ਮਾਰਚ ਤਕ ਮਜੀਠੀਆ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ ।