ਰੋਮਾਨੀਆ ਤੋਂ 219 ਭਾਰਤੀ ਨਾਗਰਿਕਾਂ ਨੂੰ ਲੈ ਕੇ ਮੁੰਬਈ ਲਈ ਪਹਿਲੀ ਫਲਾਈਟ ਹੋਈ ਰਵਾਨਾ

26 ਫਰਵਰੀ 2022 : ਰੂਸ-ਯੂਕਰੇਨ ਵਿਚਾਲੇ ਜੰਗ ਦੀ ਖਿੱਚੋਤਾਣ ਲਗਾਤਾਰ ਜਾਰੀ ਹੈ ਜਿਸ ਦੇ ਤਹਿਤ ਭਾਰਤ ਸਰਕਾਰ ਵਲੋਂ ਪਹਿਲ ਦੇ ਆਧਾਰ ਤੇ ਭਾਰਤੀ ਨਾਗਰਿਕ ਨੂੰ ਵਾਪਿਸ ਲਿਆਇਆ ਜਾ ਰਿਹਾ ਹੈ । ਭਾਰਤੀ ਵਿਦੇਸ਼ ਮੰਤਰਾਲੇ ਨੇ ਦਸਿਆ ਰੂਸ ਵਲੋਂ ਗੋਲਾ-ਬਾਰੀ ਕਾਰਨ ਹਵਾਈ ਸੰਪਰਕ ਬੰਦ ਹੈ, ਜਿਸ ਕਰਕੇ ਭਾਰਤੀ ਨਾਗਰਿਕਾਂ ਨੂੰ ਰੋਮਾਨੀਆ ਤੇ ਰਸਤੇ ਤੋਂ ਲਿਆਇਆ ਜਾ ਰਿਹਾ ਹੈ ।
ਉਹਨਾਂ ਦਸਿਆ ਹੈ ਕਿ ਰੋਮਾਨੀਆ ਤੋਂ 219 ਭਾਰਤੀ ਨਾਗਰਿਕਾਂ ਨੂੰ ਵਾਪਿਸ ਮੁੰਬਈ ਲੈ ਕੇ ਆਉਣ ਵਾਲੀ ਪਹਿਲੀ ਉਡਾਣ ਰਵਾਨਾ ਹੋ ਚੁਕੀ ਹੈ ਅਤੇ ਕੁਝ ਹੀ ਦੇਰ ‘ਚ ਆਪਣੇ ਦੇਸ਼ ਵਿਚ ਨਾਗਰਿਕ ਪੌਂਚ ਜਾਣਗੇ । ਇਸ ਤੋਂ ਅਲਾਵਾ ਉਹਨਾਂ ਦਸਿਆ ਆਉਣ ਵਾਲੇ ਦਿਨਾਂ ‘ਚ ਹੋਰ ਉਡਾਣਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਵਾਪਿਸ ਲਿਆਂਦਾ ਜਾਵੇਗਾ ।