RUSSIA-UKRAINE CONFLICT : ਜ਼ੇਲੇਂਸਕੀ ਨੇ ਕੀਵ ਛੱਡਣ ਤੋਂ ਕੀਤਾ ਇਨਕਾਰ
26 ਫਰਵਰੀ 2022 : ਰੂਸੀ-ਯੂਕਰੇਨ ਜੰਗ ਵਿਚਾਲੇ ਰੂਸੀ ਫੌਜ ਹੁਣ ਯੂਕਰੇਨ ਦੀ ਰਾਜਧਾਨੀ ਕੀਵ ਤੇ ਲਗਾਤਾਰ ਹਮਲੇ ਕਰ ਰਹੀ ਹੈ। ਅਜਿਹੇ ‘ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮੀਰ ਜ਼ੇਲੇਂਸਕੀ ਨੂੰ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਕੀਵ ਖਾਲੀ ਕਰਨ ਦਾ ਸੁਝਾਅ ਦਿੱਤਾ ਪਰ ਯੂਕਰੇਨ ਦੇ ਰਾਸ਼ਟਰਤਪਤੀ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤੇ ਕਿਹਾ ਮੈਂ ਤੇ ਮੇਰਾ ਪਰਿਵਾਰ ਯੂਕਰੇਨ ‘ਚ ਹੀ ਰਹਿਣਗੇ ।
ਉਹਨਾਂ ਕਿਹਾ ਅਸੀਂ ਰੂਸ ਦੇ ਸਾਹਮਣੇ ਸੁਰਰੈਂਡਰ ਨਹੀਂ ਕਰਾਂਗੇ ਅਤੇ ਰੂਸ ਦੇ ਖਿਲਾਫ ਡੱਟ ਕੇ ਖੜ੍ਹੇ ਹੋਣ ਦਾ ਦਾਅਵਾ ਕੀਤਾ । ਇਕ ਸੀਨੀਅਰ ਅਮਰੀਕੀ ਖੁਫੀਆ ਅਧਿਕਾਰੀ ਨੇ ਏਪੀ ਨੂੰ ਦੱਸਿਆ ਕਿ ਜ਼ੇਲੇਂਸਕੀ ਨੂੰ ਅਮਰੀਕੀ ਸਰਕਾਰ ਨੇ ਕੀਵ ਨੂੰ ਖਾਲੀ ਕਰਨ ਲਈ ਕਿਹਾ ਸੀ ਪਰ ਉਸ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ । ਉਹਨਾਂ ਕਿਹਾ ਲੜਾਈ ਲੜਨ ਲਈ ਮੇਨੂ ਗੋਲਾ ਬਾਰੂਦ ਦੀ ਜ਼ਰੂਰਤ ਹੈ, ਸਵਾਰੀਆਂ ਦੀ ਨਹੀਂ ।