ਅਕਾਲੀ ਆਗੂ ਬਿਕਰਮ ਮਜੀਠੀਆ ਦੀ ਜਮਾਨਤ ਅਰਜੀ ਹੋਈ ਖਾਰਿਜ

0

ਚੰਡੀਗੜ੍ਹ, 25 ਫਰਵਰੀ 2022 : ਡਰੱਗ ਮਾਮਲੇ ਚ ਫਸੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਜਮਾਨਤ ਅਰਜੀ ਮਾਨਯੋਗ ਅਦਾਲਤ ਵਲੋਂ ਖਾਰਿਜ ਕਰ ਦਿਤੀ ਗਈ ਹੈ । ਜਿਕਰਯੋਗ ਹੈ ਕਿ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਲੋਂ ਫੈਸਲੇ ਨੂੰ ਸੁਰੱਖਿਅਤ ਰਖਿਆ ਗਿਆ ਸੀ। ਉਹਨਾਂ ਨੂੰ 8 ਮਾਰਚ ਤਕ ਰਿਮਾਂਡ ਤੇ ਭੇਜਿਆ ਗਿਆ ਹੈ । ਬਿਕਰਮ ਮਜੀਠੀਆ ਦੇ ਵਕੀਲਾਂ ਨੇ ਰੈਗੂਲਰ ਬੇਲ ਮੰਗੀ ਸੀ, ਉਹਨਾਂ ਨੇ ਦਸਿਆ ਹੈ ਕਿ ਹੁਣ ਇਨਸਾਫ ਲਈ ਮਜੀਠੀਆ ਹਾਈਕੋਰਟ ਦਾ ਰੁੱਖ ਕਰਨਗੇ ।

ਅਦਾਲਤ ‘ਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਅਤੇ ਮਜੀਠੀਆ ਦੇ ਵਕੀਲ ਡੀਐਸ ਸੋਬਤੀ ਵਿਚ ਕਾਫੀ ਤਿੱਖੀ ਬਹਿਸ ਹੋਈ । ਉਹਨਾਂ ਦਸਿਆ ਬਿਕਰਮ ਮਜੀਠੀਆ ਵਲੋਂ ਕਲ ਆਤਮ ਸਮਰਪਣ ਕਰ ਦਿੱਤਾ ਗਿਆ ਸੀ ਅਤੇ ਰਾਜਨੀਤੀ ਬਦਲਾ ਖੋਰੀ ਕਾਰਨ ਮਜੀਠੀਆ ਨੂੰ ਫਸਾਇਆ ਜਾ ਰਿਹਾ ਹੈ।

About The Author

Leave a Reply

Your email address will not be published. Required fields are marked *