ਵੱਡੀ ਖ਼ਬਰ : ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਲਿਆਉਣ ਦਾ ਸਾਰਾ ਖ਼ਰਚਾ ਕਰਾਂਗੇ : PM ਮੋਦੀ

ਨਵੀਂ ਦਿੱਲੀ, 25 ਫਰਵਰੀ 2022 : ਰੂਸ ਵਲੋਂ ਯੂਕ੍ਰੇਨ ‘ਤੇ ਤਾਬਤਤੋੜ ਹਮਲੇ ਦੇ ਕਾਰਨ ਬਾਅਦ ਉਥੇ ਰਹਿ ਰਹੇ ਭਾਰਤੀਆਂ ਲਈ ਪਰੇਸ਼ਾਨੀ ਵਧ ਰਹੀ ਹੈ। ਦੱਸ ਦਈਏ ਕਿ ਰਾਜਧਾਨੀ ਕੀਵ ਤੇ ਹਮਲੇ ਕਾਰਨ ਹਵਾਈ ਅੱਡੇ ਨੂੰ ਠੱਪ ਕਰ ਦਿੱਤਾ ਗਿਆ ਹੈ, ਜਿਸ ਨਾਲ ਵਿਸ਼ੇਸ਼ ਜਹਾਜ਼ ਭੇਜ ਕੇ ਭਾਰਤੀ ਨਾਗਰਿਕਾ ਨੂੰ ਕੱਢਣ ਦੀ ਯੋਜਨਾ ਪ੍ਰਭਾਵਿਤ ਹੋਈ ਹੈ ‘ਤੇ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਭੇਜੇ ਗਏ ਜਹਾਜ਼ ਨੂੰ ਬੇਰੰਗ ਪਰਤਣਾ ਪਿਆ। ਅਜਿਹੇ ‘ਚ ਭਾਰਤ ਨੇ ਯੂਕ੍ਰੇਨ ਦੀ ਪੱਛਮੀ ਸਰਹੱਦ ਨਾਲ ਲੱਗਦੇ ਦੂਜੇ ਦੇਸ਼ਾਂ ਦੇ ਜ਼ਮੀਨੀ ਰਸਤੇ ਤੋਂ ਨਾਗਰਿਕਾ ਨੂੰ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਹੈ।
ਭਾਰਤੀਆਂ ਦੀ ਸੁਰੱਖਿਆ ਲਈ PM ਮੋਦੀ ਨੇ CCS ਦੀ ਮੀਟਿੰਗ ਵਿੱਚ ਸਾਰੀਆਂ ਵਿਸ਼ੇਸ਼ ਉਡਾਣਾਂ ਦਾ ਖਰਚਾ ਉਠਾਉਣ ਦਾ ਫ਼ੈਸਲਾ ਲਿਆ ਹੈ ।ਉਹਨਾਂ ਕਿਹਾ ਸਰਕਾਰ ਆਪਣੀ ਜਿੰਮੇਵਾਰੀ ਤੇ ਭਾਰਤੀ ਨਾਗਰਿਕਾਂ ਨੂੰ ਵਾਪਿਸ ਲੈ ਕੇ ਆਵੇਗੀ ।
ਦਸ ਦਈਏ ਕਿ ਯੂਕਰੇਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੈਡੀਕਲ ਸਟੂਡੈਂਟਸ ਅਤੇ ਹੋਰ ਨਾਗਰਿਕਾਂ ਦੇ ਫਸੇ ਹੋਣ ਕਾਰਨ ‘ਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਫੈਸਲਾ ਲਿਆ ਹੈ ।