ਯੂਕਰੇਨ ਨੇ ਹਵਾਈ ਸਰਹੱਦ ਕੀਤੀ ਬੰਦ, AIR INDIA ਦਾ ਜ਼ਹਾਜ਼ ਅੱਧ ਵਿਚਕਾਰੋ ਪਰਤਿਆ

0

ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੀਵ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ 24 ਫਰਵਰੀ ਦੀ ਸਵੇਰੇ ਅੱਧ ਵਿਚਕਾਰ ਤੋਂ ਵਾਪਸ ਪਰਤ ਆਈ ਹੈ। ਦਸਿਆ ਜਾ ਰਿਹਾ ਹੈ ਕਿ ਯੂਕਰੇਨ ਨੇ ਸਾਰੀਆਂ ਵਪਾਰਕ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਕਰੀਬ ਦੋ ਘੰਟੇ ਦੀ ਉਡਾਣ ਤੋਂ ਬਾਅਦ ਇਹ ਜਹਾਜ਼ ਈਰਾਨ ਦੀ ਸਰਹੱਦ ‘ਤੇ ਸੀ। ਪਰ ਉਡਾਣ ਦੇ ਪਾਈਲਟਾਂ ਨੂੰ ਦੇਰੀ ਨਾਲ ਯੂਕਰੇਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਏਅਰ ਇੰਡੀਆ ਦੀ ਫਲਾਈਟ ਕੀਵ ਪਰਤ ਆਈ। ਦਸਣਯੋਗ ਹੈ ਕਿ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਕੱਢਣ ਲਈ ਇਸ ਹਫਤੇ ਏਅਰ ਇੰਡੀਆ ਦੀ ਇਹ ਦੂਜੀ ਫਲਾਈਟ ਸੀ।

ਏਅਰ ਇੰਡੀਆ ਦੇ ਏਆਈ-1947 ਜਹਾਜ਼ ਨੇ ਸਵੇਰੇ 7.30 ਵਜੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਤੇ ਕਰੀਬ ਦੋ ਘੰਟੇ ਬਾਅਦ ਈਰਾਨ ਦੀ ਸਰਹੱਦ ‘ਤੇ ਪਹੁੰਚ ਗਿਆ। ਮੰਗਲਵਾਰ ਨੂੰ ਏਅਰ ਇੰਡੀਆ ਕਿਯੇਵ ਤੋਂ 242 ਭਾਰਤੀਆਂ ਨੂੰ ਵਾਪਸ ਲਿਆਇਆ, ਜਿਨ੍ਹਾਂ ‘ਚ ਜ਼ਿਆਦਾਤਰ ਵਿਦਿਆਰਥੀ ਸ਼ਾਮਿਲ ਸਨ ।

About The Author

Leave a Reply

Your email address will not be published. Required fields are marked *