ਖੱਟੜਾ ਵਿਖੇ 25 ਫ਼ਰਵਰੀ ਨੂੰ 10ਵੇਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਵਿੱਚ ਚੋਟੀ ਦੀਆਂ 8 ਟੀਮਾਂ ਭਿੜਨਗੀਆਂ

0

ਖੰਨਾ, 23 ਫਰਵਰੀ 2022 :  ਹਰਮਨ ਖੱਟੜਾ ਸਪੋਰਟਸ ਅਤੇ ਵੈਲਫੇਅਰ ਕਲੱਬ ਵੱਲੋਂ 25 ਫਰਵਰੀ ਨੂੰ ਪਿੰਡ ਖੱਟੜਾ ਵਿਖੇ ਕਰਵਾਏ ਜਾਣ ਵਾਲੇ 10ਵੇਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਵਿੱਚ ਆਲ ਓਪਨ ਕਬੱਡੀ ਮੁਕਾਬਲਿਆਂ ਵਿੱਚ ਦੇ 8 ਚੋਟੀ ਦੀਆਂ ਟੀਮਾਂ ਭਿੜਨਗੀਆਂ।

ਕਲੱਬ ਦੇ ਪ੍ਰਧਾਨ ਸ. ਦਲਮੇਘ ਸਿੰਘ ਖੱਟੜਾ ਨੇ ਦੱਸਿਆ ਕਿ ਕੱਪ ਦੀ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਕਰਮਵਾਰ ਇੱਕ ਲੱਖ ਰੁਪਏ ਅਤੇ 75 ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਕੱਪ ਵਿੱਚ ਸਰਵੋਤਮ ਚੁਣੇ ਜਾਣ ਵਾਲੇ ਰੇਡਰ ਅਤੇ ਜਾਫੀ ਨੂੰ 11-11 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਟੂਰਨਾਮੈਂਟ ਵਿੱਚ ਅੰਡਰ-21 ਉਮਰ ਵਰਗ ਦੀਆਂ ਚਾਰ ਟੀਮਾਂ ਨੂੰ ਵੀ ਆਪਣੇ ਜੌਹਰ ਦਿਖਾਉਣ ਦਾ ਮੌਕਾ ਦਿੱਤਾ ਜਾਵੇਗਾ।

About The Author

Leave a Reply

Your email address will not be published. Required fields are marked *

You may have missed