ਪੰਜਾਬ, ਹਰਿਆਣਾ ਸਮੇਤ ਜਾਣੋ ਕਿੰਨਾ ਸੂਬਿਆਂ ਵਿਚ ਪੂਰਾ ਹਫਤਾ ਮੀਂਹ ਪੈਣ ਦੀ ਸੰਭਾਵਨਾ
ਚੰਡੀਗੜ੍ਹ, 23 ਫਰਵਰੀ 2022 : ਪਿਛਲੇ ਕੁਝ ਦਿਨਾਂ ਤੋਂ ਉਤਰੀ ਭਾਰਤ ‘ਚ ਠੰਡ ਦੇ ਮੌਸਮ ਚ ਬਦਲਾਵ ਦਰਜ ਕੀਤਾ ਗਿਆ ਹੈ ਜਿਸ ਦੇ ਨਾਲ ਲੋਕਾਂ ਨੂੰ ਠੰਡ ਤੋਂ ਵਧੇਰੇ ਰਾਹਤ ਮਿਲੀ ਹੈ । ਮੀਂਹ ਦੇ ਵਿਚਕਾਰ ਵੀ ਭਾਰਤ ਦੇ ਕਈ ਹਿੱਸਿਆਂ ਵਿੱਚ ਗਰਮੀ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉੱਤਰ-ਪੂਰਬੀ ਰਾਜਾਂ ‘ਚ ਵੀ ਹਲਕੀ ਬਾਰਿਸ਼ ਪਿਛਲੇ ਕੁਝ ਦਿਨਾਂ ‘ਚ ਦਰਜ ਕੀਤੀ ਗਈ ਹੈ । ਭਾਰਤ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਮੀਂਹ ਪਵੇਗਾ।
ਮੌਸਮ ਵਿਭਾਗ ਅਨੁਸਾਰ ਉੱਤਰੀ ਪੰਜਾਬ, ਉੱਤਰੀ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ 5 ਦਿਨਾਂ ਦੌਰਾਨ ਹਲਕੀ ਬਾਰਿਸ਼ ਹੋਣ ਦੀ ਕਾਫੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ, 24 ਅਤੇ 26 ਫਰਵਰੀ ਦੌਰਾਨ ਬਿਹਾਰ, ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ।