10ਵੀਂ ‘ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨਾਲ ਸੰਬੰਧਿਤ ਪਟੀਸ਼ਨ ‘ਤੇ ਸੁਣਵਾਈ ਕੱਲ੍ਹ
ਨਵੀਂ ਦਿੱਲੀ, 22 ਫਰਵਰੀ 2022 : ਸਾਲ 2021 – 2022 ਲਈ 10 ਵੀਂ ਅਤੇ 12 ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਪ੍ਰੀਖਿਆਵਾਂ ਨੂੰ ਆਫਲਾਈਨ ਮੋਡ ਰਾਹੀਂ ਕਰਵਾਉਣ ਖ਼ਿਲਾਫ਼ ਜਨਹਿਤ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਕੱਲ੍ਹ 23 ਫਰਵਰੀ 2022 ਨੂੰ ਸੁਣਵਾਈ ਹੋਵੇਗੀ।
ਵੱਖ-ਵੱਖ ਸੂਬਿਆਂ ਦੇ ਬੋਰਡ ਪ੍ਰੀਖਿਆਵਾਂ ਦੇ ਵਿਦਿਆਰਥੀਆਂ ਵੱਲੋਂ ਦਾਇਰ ਕੀਤੀ ਗਈ ਇਸ ਜਨਹਿੱਤ ਪਟੀਸ਼ਨ ਵਿੱਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ CBSE, CISCE, NIOS ਅਤੇ ਰਾਜ (State) ਬੋਰਡਾਂ ਨੂੰ ਆਫਲਾਈਨ ਪ੍ਰੀਖਿਆਵਾਂ ਕਰਵਾਉਣ ਦੀ ਬਜਾਏ ਆਨਲਾਈਨ ਢੰਗ ਨਾਲ ਮੁਲਾਂਕਣ ਕਰਵਾਉਣ ਦੇ ਹੁਕਮ ਦਿੱਤੇ ਜਾਣ।
ਉੱਥੇ ਹੀ ਵਿਦਿਆਰਥੀ ਅਤੇ ਮਾਪੇ ਆਫਲਾਈਨ ਤਰੀਕੇ ਨਾਲ ਹੋਣ ਵਾਲਿਆਂ ਪ੍ਰੀਖਿਆਵਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਜੇਕਰ ਕੋਰੋਨਾ ਮਹਾਮਾਰੀ ਕਾਰਨ ਪੜਾਈ ਆਨਲਾਈਨ ਹੋ ਰਹੀ ਹੈ ਫਿਰ ਪ੍ਰੀਖਿਆਵਾਂ ਵੀ ਇਸੇ ਢੰਗ ਰਾਹੀਂ ਹੋਣੀਆਂ ਚਾਹੀਦੀਆਂ ਹਨ ।