ਬਿਜਲੀ ਮੁਲਾਜਮਾਂ ਦੀ ਹੜਤਾਲ ‘ਤੇ ਹਾਈਕੋਰਟ ਵਲੋਂ ਸਖ਼ਤ ਨੋਟਿਸ, ਚੀਫ ਇੰਜੀਨਿਅਰ ਨੂੰ ਕੀਤਾ ਤਲਬ

ਚੰਡੀਗੜ੍ਹ, 22 ਫਰਵਰੀ 2022 : ਬਿਜਲੀ ਦੇ ਨਿਜੀਕਰਨ ਦਾ ਵਿਰੋਧ ਕਰਦਿਆਂ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਚ ਬਿਜਲੀ ਮੁਲਾਜਮਾਂ ਵਲੋਂ ਲਗਾਤਾਰ ਹੜਤਾਲ ਜਾਰੀ ਹੈ । ਮੁਲਾਜਮਾਂ ਵਲੋਂ 72 ਘੰਟੇ ਲਈ ਲਗਾਤਾਰ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ।
ਮਾਮਲੇ ਤੇ ਹਾਈਕੋਰਟ ਨੇ ਸਖਤ ਕਾਰਵਾਈ ਕਰਦਿਆਂ ਬਿਜਲੀ ਮਹਿਕਮੇ ਦੇ ਚੀਫ ਇੰਜੀਨਿਅਰ ਨੂੰ ਤਲਬ ਕੀਤਾ ਹੈ । ਦਸ ਦਈਏ ਕਿ ਦੇਰ ਰਾਤ ਤੋਂ ਅੱਧੇ ਤੋਂ ਵੱਧ ਚੰਡੀਗੜ੍ਹ ਹਨੇਰੇ ‘ਚ ਡੁਬਿਆ ਹੈ ਜਿਸ ਦੇ ਤਹਿਤ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ।