ਪੰਜਾਬ ‘ਚ ਹੋਈ ਬੰਪਰ ਵੋਟਿੰਗ

ਚੰਡੀਗੜ੍ਹ, 20 ਫਰਵਰੀ 2022 : ਪੰਜਾਬ ‘ਚ ਅੱਜ ਵਿਧਾਨ ਸਭਾ ਚੋਣਾਂ 117 ਸੀਟਾਂ ‘ਤੇ ਪੈ ਗਈਆਂ ਹਨ ਵਿਧਾਨ ਸਭਾ ਦੀਆਂ 117 ਸੀਟਾਂ ‘ਤੇ 1304 ਉਮੀਦਵਾਰਾਂ ਦੀ ਕਿਸਮਤ ਕੈਦ ਹੋ ਚੁੱਕੀ ਹੈ। ਅਜੇ ਤਕ ਕੁੱਲ ਵੋਟਿੰਗ ਫ਼ੀਸਦੀ ਦੀ ਗਿਣਤੀ ਲਗਾਤਾਰ ਜਾ ਰਹੀ ਹੈ।
ਦਸ ਦਈਏ ਕਿ ਸ਼ਾਮ 5 ਵਜੇ ਤਕ 63.44 % ਵੋਟਿੰਗ ਦਰਜ ਹੋਈ ਹੈ, ਪਰ ਅਜੇ ਤਕ ਪੂਰੀ ਫ਼ੀਸਦ ਦਾ ਅੰਕੜਾ ਆਉਣਾ ਬਾਕੀ ਹੈ ਚੋਣ ਕਮਿਸ਼ਨ ਦਾ ਦਾਅਵਾ ਹੈ ਇਸ ਵਾਰ ਵੋਟਿੰਗ ਫ਼ੀਸਦ 70% ਤੋਂ ਵੱਧ ਜਾਣ ਦੀ ਸੰਭਾਵਨਾ ਹੈ ।