ਪਹਿਲੇ ਤਿੰਨ ਘੰਟਿਆਂ ਵਿੱਚ ਹੋਈ 17.77% ਵੋਟਿੰਗ ਹੋਈ

ਚੰਡੀਗੜ੍ਹ, 20 ਫਰਵਰੀ 2022 : ਪੰਜਾਬ ਵਿੱਚ ਵਿਧਾਨਸਭਾ 117 ਸੀਟਾਂ ਲਈ ਅੱਜ ਪੈ ਰਹੀਆਂ ਵੋਟਾਂ ਦਾ ਕੰਮ ਲਗਾਤਾਰ ਸ਼ਾਂਤਮਈ ਢੰਗ ਨਾਲ ਜਾਰੀ ਹੈ। ਪਹਿਲੇ ਤਿੰਨ ਘੰਟਿਆਂ ਵਿੱਚ 17.77 ਫੀਸਦੀ ਵੋਟਿੰਗ ਦਰਜ ਹੋਈ ਹੈ। ਮੋਹਾਲੀ ਵਿੱਚ 13.15 ਫੀਸਦੀ, ਅੰਮ੍ਰਿਤਸਰ ਵਿੱਚ ਕਰੀਬ 15.48 ਫੀਸਦੀ, ਬਰਨਾਲਾ ਵਿੱਚ 20 ਫੀਸਦੀ ਤੋਂ ਜ਼ਿਆਦਾ ਵੋਟਾਂ ਪਈਆਂ ਹਨ। ਇਸ ਤੋਂ ਅਲਾਵਾ ਬਠਿੰਡਾ ਚ 21 .8 ਲੁਧਿਆਣਾ ‘ਚ 15 .58 , ਫਰੀਦਕੋਟ ਚ 18.89 ਫ਼ਤਹਿਗੜ੍ਹ ਸਾਹਿਬ ਵਿਖੇ 20 .12 ਫਾਜ਼ਿਲਕਾ ‘ਚ 22 .55 ਵੋਟਿੰਗ ਦਰਜ ਹੋਈ ।