ਆਪ ਮਤਲਬ ‘ਅਰਵਿੰਦ ਐਂਟੀ ਪੰਜਾਬ’ : ਅਨੁਰਾਗ ਠਾਕੁਰ

0

ਚੰਡੀਗੜ੍ਹ, 18 ਫਰਵਰੀ 2022 :  ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਈਆ ਸ਼ਬਦ ਦੀ ਵਰਤੋਂ ਕਰਨ ਵਾਲੇ ਬਿਆਨ ਦੀ ਸਖ਼ਤ ਨਿਖੇਦੀ ਕੀਤੀ ਹੈ। ਉਹਨਾਂ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਯੂਪੀ, ਬਿਹਾਰ ਦੇ ਲੋਕਾਂ ਦਾ ਹਮੇਸ਼ਾ ਤੋਂ ਅਹਿਮ ਯੋਗਦਾਨ ਰਿਹਾ ਹੈ।

ਕੇਜਰੀਵਾਲ ਤੇ ਨਿਸ਼ਾਨਾ ਕਸਦਿਆਂ ਉਹਨਾਂ ਕਿਹਾ ਜਿਸ ਨੂੰ ਦਿੱਲੀ ਸਰਕਾਰ ਦਾ ਤਾਜ ਪਸੰਦ ਨਹੀਂ, ਉਸ ਦਾ ਖਾਲਿਸਤਾਨ ਬਣਾਉਣ ਦਾ ਸੁਪਨਾ ਹੈ ਅਤੇ ਉਹ ਰਾਜ ਕਰਨਾ ਚਾਹੁੰਦਾ ਹੈ। ਆਮ ਆਦਮੀ ਪਾਰਟੀ ਤੇ ਤੰਜ ਕਸਦਿਆਂ ਉਹਨਾਂ ਕਿਹਾ ਆਪ ਦਾ ਮਤਲਬ ਅਰਵਿੰਦ ਐਂਟੀ ਪੰਜਾਬ ਹੈ।

ਕੈਬਿਨੇਟ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਕਰਨ ਤੋਂ ਲੈ ਕੇ ਭਤੀਜੇ ਦੇ ਭ੍ਰਿਸ਼ਟਾਚਾਰ ਦਾ ਕੋਈ ਜਵਾਬ ਨਹੀਂ ਦਿੰਦੇ। ਉਹਨਾਂ ਕਿਹਾ ਦਿੱਲੀ ਸਰਕਾਰ ਨੇ ਸਕੂਲਾਂ ਵਿੱਚ ਪੰਜਾਬੀ ਦਾ ਇੱਕ ਵੀ ਅਧਿਆਪਕ ਨਹੀਂ ਰੱਖਿਆ ਗਿਆ, ਜਦਕਿ ਜੋ ਸਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਅਜਿਹੇ ‘ਚ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਨਹੀਂ ਤੋਰਿਆ ਜਾ ਸਕਦਾ ।

About The Author

Leave a Reply

Your email address will not be published. Required fields are marked *

You may have missed