ਅਬੋਹਰ ਪਹੁੰਚੇ ਪੀਐੱਮ ਮੋਦੀ ਦਾ ਸੀਐਮ ਚੰਨੀ ‘ਤੇ ਨਿਸ਼ਾਨਾ
ਅਬੋਹਰ, 17 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਬੋਹਰ ਪਹੁੰਚੇ ਹਨ । ਇਥੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਾਂਗਰਸ ਪਾਰਟੀ ਵੰਡ ਪਾਉ ਸੋਚ ਨੂੰ ਪਹਿਲ ਦਿੰਦੀ ਹੈ । ਵਿਰੋਧੀਆਂ ਤੇ ਨਿਸ਼ਾਨਾ ਲਗਾਂਦੀਆਂ ਉਹਨਾਂ ਕਿਹਾ ਸੀਐਮ ਚੰਨੀ ਨੇ ਆਪਣੇ ਬਿਆਨ ਰਾਹੀਂ ਦਸਮ ਪਾਤਸ਼ਾਹ ‘ਤੇ ਸੰਤ ਰਵਿਦਾਸ ਦੀ ਧਰਤੀ ਦਾ ਅਪਮਾਨ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਚੰਨੀ ਦੇ ਬਿਆਨ ‘ਤੇ ਉਹਨਾਂ ਦੇ ਮਾਲਿਕ ਤਾੜੀਆਂ ਵਜਾਉਂਦੇ ਰਹੇ।
ਕੇਜਰੀਵਾਲ ਤੇ ਤੰਜ ਕਸਦਿਆਂ ਉਹਨਾਂ ਕਿਹਾ ਦਿੱਲੀ ਸਰਕਾਰ ਨੇ ਵੋਟਾਂ ਦੇ ਚਲਦਿਆਂ ਸਾਰੇ ਸਕੂਲ ‘ਤੇ ਕਾਲਜ ਦੇ ਬਾਹਰ ਸ਼ਰਾਬ ਦੇ ਠੇਕੇ ਖੁਲਵਾਏ ਹਨ । ਉਹਨਾਂ ਕਿਹਾ ਅਜਿਹੀ ਸੋਚ ਨਾਲ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ । ਪੰਜਾਬ ’ਚ ਨਵੇਂ ਵਿਜ਼ਨ ‘ਤੇ ਨਵੀਂ ਸੋਚ ਵਾਲੀ ਸਰਕਾਰ ਦੀ ਲੋੜ ਹੈ । ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨੂੰ ਹਮੇਸ਼ਾ ਧੋਕੇ ‘ਚ ਰੱਖਿਆ ਹੈ। ਸਾਡੀ ਸਰਕਾਰ ਦੇ ਸਮੇਂ ਅਨਾਜ ਦੀ ਰਿਕਾਰਡ ਖਰੀਦ ਹੋਈ। ਇੱਥੋਂ ਦੇ ਕਿਸਾਨਾਂ ਅਤੇ ਲੋਕਾਂ ਨੂੰ ਨਵੀਂ ਸੋਚ ‘ਤੇ “ਡਬਲ ਇੰਜਣ” ਵਾਲੀ ਸਰਕਾਰ ਚਾਹੀਦੀ ਹੈ।