ਆਮ ਆਦਮੀ ਪਾਰਟੀ ਕਾਂਗਰਸ ਦੀ ਫੋਟੋ ਕਾਪੀ : ਪੀਐਮ ਮੋਦੀ

0

ਪਠਾਨਕੋਟ 16 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਲਗਾਤਾਰ ਚੋਣ ਪ੍ਰਚਾਰ ਜਾਰੀ ਹੈ ਜਿਸ ਦੇ ਚਲਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਠਾਨਕੋਟ ‘ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ।

ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਲਗਾਂਦੀਆਂ ਉਹਨਾਂ ਕਿਹਾ ਆਪ ‘ਤੇ ਕਾਂਗਰਸ ਆਪਸ ‘ਚ ਮਿਲੇ ਹੋਏ ਹਨ । ਉਹਨਾਂ ਕਿਹਾ ਦਿੱਲੀ ‘ਚ ਆਪ ਪਾਰਟੀ ਨੇ ਸਰਕਾਰ ਬਹੁਮਤ ਤੋਂ ਨਹੀਂ ਸੀ ਹਾਸਿਲ ਕੀਤੀ । ਪਾਰਟੀ ‘ਤੇ ਨਿਸ਼ਾਨੇ ਕਸਦਿਆਂ ਉਹਨਾਂ ਕਿਹਾ ਆਮ ਆਦਮੀ ਪਾਰਟੀ ਕਾਂਗਰਸ ਦੀ ਫੋਟੋ ਕਾਪੀ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਪਿੱਛੇ ਕਾਂਗਰਸ ਹੀ ਜਿੰਮੇਵਾਰ ਹੈ ਉਹਨਾਂ ਕਿਹਾ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਅਤੇ ਸਿੱਖਾਂ ਦੇ ਕਤਲੇਆਮ ਲਈ ਕਾਂਗਰਸ ਹੀ ਜਿੰਮੇਵਾਰ ਹੈ। ਉਹਨਾਂ ਕਿਹਾ ਕਾਂਗਰਸ “Partner in Crime” ਵਜੋਂ ਆਮ ਆਦਮੀ ਪਾਰਟੀ ਮਿਲ ਗਈ ਹੈ ।

ਪੀਐੱਮ ਮੋਦੀ ਨੇ ਪੰਜਾਬ ਵਾਸੀਆਂ ਤੋਂ ਸੇਵਾ ਦਾ ਮੌਕਾ ਮੰਗਦੀਆਂ ਭਾਜਪਾ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ । ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਅਸੀਂ ਸਰਕਾਰ ਬਣਨ ਤੇ ਇਕ ਮਜਬੂਰ ਨਹੀਂ ਸਗੋਂ ਮਜ਼ਬੂਤ ਪੰਜਾਬ ਦਵਾਂਗੇ।

About The Author

Leave a Reply

Your email address will not be published. Required fields are marked *

You may have missed