ਸੀਐਮ ਚੰਨੀ ਨੂੰ ਉਡਾਣ ਦੀ ਮਿਲੀ ਇਜਾਜਤ
ਸੁਜਾਨਪੁਰ, 14 ਫਰਵਰੀ 2022 : ਪੰਜਾਬ ਵਿਧਾਨ ਸਭ ਚੋਣਾਂ ਦੇ ਚਲਦਿਆ ਪੰਜਾਬ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੈਲੀਕਾਪਟਰ ਰਹੀ ਉਡਾਨ ਭਰਨ ਤੋਂ ਰੋਕਿਆ ਗਿਆ ਸੀ । ਉਹਨਾਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਚ ਸ਼ਾਮਿਲ ਹੋਣਾ ਸੀ ਪਰ ਇਜਾਜਤ ਨਾ ਮਿਲਣ ਕਾਰਨ, ਉਹ ਨਹੀਂ ਪਹੁੰਚ ਸਕੇ ।
ਇਜਾਜਤ ਮਿਲਣ ਮਗਰੋਂ ਚੰਨੀ ਸੁਜਾਨਪੁਰ ਲਈ ਰਵਾਨਾ ਹੋ ਗਏ ਨੇ ਦਸ ਦਈਏ ਕਿ ਰਾਹੁਲ ਗਾਂਧੀ ਪੰਜਾਬ ‘ਚ ਪ੍ਰਚਾਰ ਕਰਨ ਆਏ ਹਨ । ਸੀਐਮ ਚੰਨੀ ਨੇ ਦਸਿਆ ਹੈ ਕਿ ਪਹਿਲਾ ਤੋਂ ਹੀ ਪਰਮਿਸ਼ਨ ਮਿਲੀ ਹੋਈ ਸੀ ਪਰ ਉਹਨਾਂ ਨੂੰ ਉਡਾਣ ਭਰਨ ਤੋਂ ਰੋਕਿਆ ਗਿਆ ਜਿਸ ਦੇ ਤਹਿਤ ਉਹਨਾਂ ਕਰੀਬ ਘੰਟੇ ਹੈਲੀਕਾਪਟਰ ‘ਚ ਇੰਤਜਾਰ ਕੀਤਾ ।
ਜਿਕਰਯੋਗ ਹੈ ਕਿ PM ਮੋਦੀ ਦੇ ਪੰਜਾਬ ਦੌਰੇ ਕਾਰਨ ਸੂਬੇ ਭਰ ‘ਚ “No Flying Zone” ਘੋਸ਼ਿਤ ਕੀਤਾ ਗਿਆ ਹੈ।