ਚੋਣ ਕਮਿਸ਼ਨ ਭਾਰਤ ਵਲੋਂ ਐਸ.ਐਚ.ਓ, ਫਿਰੋਜ਼ਪੁਰ ਸਿਟੀ ਮਨੋਜ ਕੁਮਾਰ ਦਾ ਤਬਾਦਲਾ : ਸੀ.ਈ.ਉ. ਡਾ. ਰਾਜੂ

ਸਵਰਨਪਾਲ ਸਿੰਘ ਨੂੰ ਨਵਾਂ ਐਸ.ਐਚ.ਓ, ਫਿਰੋਜ਼ਪੁਰ ਸਿਟੀ ਨਿਯੁਕਤ ਕੀਤਾ
ਚੰਡੀਗੜ੍ਹ, 11 ਫਰਵਰੀ 2022 : ਚੋਣ ਕਮਿਸ਼ਨ ਭਾਰਤ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਐਸ.ਐਚ.ਓ, ਫਿਰੋਜ਼ਪੁਰ ਸਿਟੀ ਮਨੋਜ ਕੁਮਾਰ ਦਾ ਤਬਾਦਲਾ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਕਿ ਸਵਰਨਪਾਲ ਸਿੰਘ ਨੂੰ ਨਵਾਂ ਐਸ.ਐਚ.ਓ, ਫਿਰੋਜ਼ਪੁਰ ਸਿਟੀ ਨਿਯੁਕਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਮਨੋਜ ਕੁਮਾਰ ਨੂੰ ਚੋਣਾਂ ਮੁਕੰਮਲ ਹੋਣ ਤੱਕ ਕਮਿਸ਼ਨਰ ਆਫ ਪੁਲਿਸ, ਜਲੰਧਰ ਨਾਲ ਤਾਇਨਾਤ ਕਰਨ ਦੇ ਵੀ ਹੁਕਮ ਦਿੱਤੇ ਹਨ।