ਡਾ. ਕਿਰਨਜੋਤ ਕੌਰ ਨੇ ਗੁਰੂ ਹਰਕ੍ਰਿਸ਼ਨ ਨਗਰ, ਆਦਰਸ਼ ਨਗਰ ਤੇ ਭਾਣੋਕੀ ਰੋਡ ‘ਚ ਕੀਤਾ ਡੋਰ-ਟੂ-ਡੋਰ ਪ੍ਰਚਾਰ

0

ਜੋਗਿੰਦਰ ਸਿੰਘ ਮਾਨ ਨੂੰ ਵੋਟਾਂ ਪਾ ਕੇ ‘ਆਪ’ ਦੀ ਸਰਕਾਰ ਬਨਾਉਣ ਲੋਕ

ਫਗਵਾੜਾ 11 ਫਰਵਰੀ 2022 :  ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਦੀ ਡੋਰ-ਟੂ-ਡੋਰ ਪ੍ਰਚਾਰ ਮੁਹਿਮ ਨੂੰ ਅੱਗੇ ਤੋਰਦਿਆਂ ਉਹਨਾਂ ਦੀ ਸਪੁੱਤਰੀ ਡਾ. ਕਿਰਨਜੋਤ ਕੌਰ ਨੇ ਸ਼ਹਿਰ ਦੇ ਮੁਹੱਲਾ ਗੁਰੂ ਹਰਕ੍ਰਿਸ਼ਨ ਨਗਰ, ਆਦਰਸ਼ ਨਗਰ ਅਤੇ ਭਾਣੋਕੀ ਰੋਡ ਵਿਖੇ ਵੋਟਰਾਂ ਨਾਲ ਰਾਬਤਾ ਕਰਦਿਆਂ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਆਪੋ ਆਪਣੇ ਪੋਲਿੰਗ ਬੂਥ ਤੇ ਜਾ ਕੇ ਜੋਗਿੰਦਰ ਸਿੰਘ ਮਾਨ ਦੇ ਹੱਕ ‘ਚ ‘ਝਾੜੂ’ ਦਾ ਬਟਨ ਦਬਾਅ ਕੇ ਉਹਨਾਂ ਦੀ ਜਿੱਤ ਯਕੀਨੀ ਬਨਾਉਣ ਦੀ ਅਪੀਲ ਕੀਤੀ। ਡਾ. ਕਿਰਨਜੋਤ ਕੌਰ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਤੀ ਨਜਰੀਏ ਅਤੇ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਕਿਹਾ ਕਿ ਜੋਗਿੰਦਰ ਸਿੰਘ ਮਾਨ ਦੀ ਜਿੱਤ ਪੰਜਾਬ ਵਿਚ ‘ਆਪ’ ਦੀ ਸਰਕਾਰ ਦੇ ਗਠਨ ਲਈ ਬਹੁਤ ਜਰੂਰੀ ਹੈ।

ਉਹਨਾਂ ਨੇ ਵੋਟਰਾਂ ਨੂੰ ਆਪ ਪਾਰਟੀ ਦੀ ਚੋਣ ਪ੍ਰਚਾਰ ਸਮੱਗਰੀ ਵੰਡੀ ਅਤੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਹਮੇਸ਼ਾ ਵੋਟਰਾਂ ਨਾਲ ਧੋਖਾ ਕੀਤਾ ਹੈ ਕਿਉਂਕਿ ਜੋ ਵਾਅਦੇ ਪਾਰਟੀਆਂ ਵਲੋਂ ਕੀਤੇ ਜਾਂਦੇ ਹਨ ਉਹ ਸੱਤਾ ਵਿੱਚ ਆ ਕੇ ਭੁਲਾ ਦਿੱਤੇ ਜਾਂਦੇ ਹਨ। ਜਦਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਉਹਨਾਂ ਨੂੰ ਇੰਨ ਬਿਨ ਪੂਰਾ ਕੀਤਾ ਹੈ। ਡਾ. ਕਿਰਨਜੋਤ ਤੋਂ ਇਲਾਵਾ ਆਪ ਵਲੰਟੀਅਰਾਂ ਪਿ੍ਰਤਪਾਲ ਕੌਰ ਤੁਲੀ, ਸੁਖਵਿੰਦਰ ਕੌਰ ਸੁੱਖੀ, ਸਰਵਨ ਸਿੰਘ, ਜਸਪਾਲ ਸਿੰਘ, ਪਰਮਜੀਤ ਕੌਰ, ਰੇਸ਼ਮ ਸਿੰਘ, ਚਰਨਜੀਤ ਸਿੰਘ ਦਾਹੀਆ, ਬਲਾਕ ਇੰਚਾਰਜ ਵਿਸ਼ਾਲ ਵਾਲੀਆ ਨੇ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਬਾਕੀ ਸਾਰੇ ਉਮੀਦਵਾਰਾਂ ਨੂੰ ਬਾਹਰੀ ਦੱਸਿਆ ਅਤੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਸਿਰਫ ਸਾਬਕਾ ਮੰਤਰੀ ਮਾਨ ਹੀ ਇੱਥੋਂ ਦੇ ਲੋਕਾਂ ਦੇ ਮਸਲੇ ਹਲ ਕਰਵਾਉਣਗੇ ਅਤੇ ਫਗਵਾੜਾ ਨੂੰ ਜਿਲ੍ਹਾ ਬਣਾਇਆ ਜਾਵੇਗਾ।

ਵੋਟਰਾਂ ਵਲੋਂ ਆਪ ਵਲੰਟੀਅਰਾਂ ਦੀ ਚੋਣ ਮੁਹਿਮ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ। ਇਸ ਮੌਕੇ ਚਰਨਜੀਤ ਸਿੰਘ ਟੋਨੀ, ਮਨੂੰ ਢੀਂਗਰਾ, ਜੀਵਨ, ਹੈੱਪੀ ਸੰਧੂ, ਦਿਨੇਸ਼ ਦੁੱਗਲ, ਮੋਂਟੀ, ਸਲੀਮ, ਮੋਨੂੰ ਸਰਵਟੇ, ਬਲਜੀਤ ਸਿੰਘ, ਪੁਸ਼ਪਿੰਦਰ ਸਿੰਘ, ਸੰਤੋਖ ਸੋਖਾ, ਅਸ਼ੋਕ ਕੁਮਾਰ, ਗੁਰਦੀਪ ਸਿੰਘ, ਜਤਿੰਦਰ ਕੁਮਾਰ, ਕਮਲਜੀਤ ਕੌਰ ਤੇ ਜਸਵਿੰਦਰ ਕੌਰ ਆਦਿ ਹਾਜਰ ਸਨ।

About The Author

Leave a Reply

Your email address will not be published. Required fields are marked *

error: Content is protected !!