ਮਾਝੇ ‘ਚ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ
ਖਡੂਰ ਸਾਹਿਬ, 09 ਫਰਵਰੀ 2022 : ਮਾਝੇ ਤੋਂ ਅੱਜ ਕਾਂਗਰਸ ਨੂੰ ਵੱਡਾ ਝਟਕਾ ਲਗਾ ਹੈ। ਇੱਥੇ ਖਡੂਰ ਸਾਹਿਬ ਤੋਂ ਸੰਸਦ ਜਸਬੀਰ ਡਿੰਪਾ ਦਾ ਭਰਾ ਰਾਜਨਬੀਰ ਸਿੰਘ ਗਿੱਲ ਕਾਂਗਰਸ ਪਾਰਟੀ ਛੱਡ ਅਕਾਲੀ ਦਲ ‘ਚ ਸ਼ਾਮਿਲ ਹੋਏ ਸਨ। ਕਾਂਗਰਸ ਪਾਰਟੀ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਰਾਜਨ ਗਿੱਲ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ ਭਰੇ ਸਨ । ਉਹਨਾਂ ਕਿਹਾ ਕਾਂਗਰਸ ‘ਚ ਵਰਕਰਾਂ ਦਾ ਸਨਮਾਨ ਨਹੀਂ ਹੋ ਰਿਹਾ ।
ਪਾਰਟੀ ‘ਤੇ ਨਿਸ਼ਾਨਾ ਲਗਦੀਆਂ ਉਹਨਾਂ ਕਿਹਾ ਸਿੱਧੂ ਨਫਰਤ ਦੀ ਸਿਆਸਤ ਕਰ ਰਹੇ ਨੇ ਅਤੇ ਰੇਤ ਅਤੇ ਮਾਫੀਆ ਰਾਜ ਨੂੰ ਹਰੀਸ਼ ਚੌਧਰੀ ‘ਤੇ ਸਿੱਧੂ ਟਿਕਟਾਂ ਵੇਚ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਮਜੀਠੀਆ ਵਲੋਂ ਲੀਡਰਾ ਦਾ ਪਾਰਟੀ ‘ਚ ਸਵਾਗਤ ਕੀਤਾ ਗਿਆ । ਉਹਨਾਂ ਕਾਂਗਰਸ ਤੇ ਨਿਸ਼ਾਨਾ ਲਗਾਂਦਿਆ ਕਿਹਾ ਕਾਂਗਰਸ ਇਸ ਵਾਰ ਮਾਝੇ ਤੋਂ ਆਪਣੀ ਪਕੀ ਹਾਰ ਸਮਝੇ।