ਚਰਨਜੀਤ ਸਿੰਘ ਚੰਨੀ ਹੋਣਗੇ ਕਾਂਗਰਸ ਦਾ ਮੁੱਖਮੰਤਰੀ ਚਿਹਰਾ, ਰਾਹੁਲ ਗਾਂਧੀ ਨੇ ਕੀਤਾ ਐਲਾਨ

ਲੁਧਿਆਣਾ, 06 ਫਰਵਰੀ 2022 : ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਲੈ ਕੇ ਅੱਜ ਲੁਧਿਆਣਾ ਵਿਖੇ ਰੈਲੀ ਰਾਹੀਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਚਿਹਰੇ ਵਜੋਂ ਐਲਾਨਿਆ ਹੈ।
ਉਹਨਾਂ ਕਿਹਾ ਪਾਰਟੀ ਵਲੋਂ ਅਜਿਹੇ ਸੀਐਮ ਦੀ ਤਲਾਸ਼ ਹੈ ਜੋ ਗਰੀਬ ਪਰਿਵਾਰਾਂ ਦੇ ਦੁੱਖ ਸਮਝ ਸਕੇ ਤਾਂ ਜੋ ਪੰਜਾਬ ਤਰੱਕੀ ਦੇ ਰਾਹ ਤੇ ਵਧਦਾ ਜਾਵੇ।