ਫਗਵਾੜਾ ਦੇ ਪਿੰਡ ਰਾਮਪੁਰ ਸੁੰਨੜਾ ਅਤੇ ਭਾਣੋਕੀ ਵਿਖੇ 100 ਤੋਂ ਵੱਧ ਅਕਾਲੀ, ਕਾਂਗਰਸ ਅਤੇ ਬਸਪਾ ਪਰਿਵਾਰ ‘ਆਪ’ ‘ਚ ਸ਼ਾਮਲ

ਫਗਵਾੜਾ, 5 ਫਰਵਰੀ 2022 : ਫਗਵਾੜਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਨਵਾਂ ਜੋਸ਼ ਮਿਲਿਆ ਜਦੋਂ ਪਿੰਡ ਰਾਮਪੁਰ ਸੁੰਨੜਾ ਅਤੇ ਭਾਣੋਕੀ ਵਿਖੇ 100 ਤੋਂ ਵੱਧ ਪਰਿਵਾਰ ਕਾਂਗਰਸ, ਅਕਾਲੀ ਦਲ ਅਤੇ ਬਸਪਾ ਛੱਡ ਕੇ ਆਪ ਵਿਚ ਸ਼ਾਮਲ ਹੋਏ।
ਪਿੰਡ ਰਾਮਪੁਰ ਸੁੰਨੜਾ ਵਿਖੇ ਸਾਬਕਾ ਸਰਪੰਚ ਸੁਰਜੀਤ ਸਿੰਘ, ਪੰਚ ਦਵਿੰਦਰ ਸਿੰਘ (ਬਿੰਦਰ ਸੈਣੀ) ਅਤੇ ਕਸ਼ਮੀਰ ਚੰਦ, ਤਿਲਕ ਰਾਜ, ਮੋਹਨ ਸਿੰਘ, ਜੀਤਾ, ਜਗਦੀਸ਼, ਹਰਪਾਲ ਸਿੰਘ, ਗੁਰਮੀਤ ਸਿੰਘ, ਮਨੂੰ ਤੁੰਗਾ, ਵਿਜੇ ਕੁਮਾਰ, ਸੋਢੀ ਸਿੰਘ, ਗੁਰਨਾਮ ਸਿੰਘ, ਮਿੰਟੂ ਅਤੇ ਹੋਰ ਮਾਨ ਅਤੇ ‘ਆਪ’ ਆਗੂ ਇੰਦਰਜੀਤ ਖਲਿਆਣ ਦੀ ਮੌਜੂਦਗੀ ‘ਚ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਮਾਨ ਨੂੰ ਫਗਵਾੜਾ ਵਾਸੀਆਂ ਦਾ ਸੱਚਾ ਸੇਵਾਦਾਰ ਦੱਸਿਆ ਅਤੇ ਕਿਹਾ ਕਿ ਮਾਨ ਉਨ੍ਹਾਂ ਦੀ ਸੇਵਾ ਵਿੱਚ ਹਰ ਵੇਲੇ ਉਪਲਬਧ ਰਹਿੰਦੇ ਹਨ।
ਪਿੰਡ ਭਾਣੋਕੀ ਵਿਖੇ ਜਸਵੰਤ ਭਾਣੋਕੀ, ਅਸ਼ੋਕ ਕੁਮਾਰ ਕੌਲਧਰ, ਹਰਜਿੰਦਰ ਸਿੰਘ, ਮਨੀਸ਼ ਸ਼ਰਮਾ, ਜਿੰਦੀ, ਜਸਵੰਤ ਸਿੰਘ ਤੇ ਹੋਰ ਕਾਂਗਰਸ, ਅਕਾਲੀ ਦਲ ਅਤੇ ਬਸਪਾ ਨੂੰ ਅਲਵਿਦਾ ਕਹਿ ਕੇ ‘ਆਪ’ ‘ਚ ਸ਼ਾਮਿਲ ਹੋਏ |ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਸਿਰਫ਼ ਸੱਤਾ ਹਾਸਲ ਕਰਨ ਲਈ ਫਗਵਾੜਾ ਤੋਂ ਬਾਹਰੀ ਉਮੀਦਵਾਰ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਨ ਪਿਛਲੇ 40 ਸਾਲਾਂ ਤੋਂ ਉਨ੍ਹਾਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਹਨ ਅਤੇ ਹਰ ਮਾੜੇ ਚੰਗੇ ਸਮੇ ਲੋਕਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਫਗਵਾੜਾ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ‘ਆਪ’ ਨੂੰ ਵੋਟ ਦੇਣਗੇ।
ਇਨ੍ਹਾਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਮਾਨ ਅਤੇ ਖਲਿਆਣ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣੇਗੀ ਅਤੇ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਮਿਸਾਲ ਵਿਕਾਸ ਅਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਅਰਵਿੰਦ ਕੇਜਰੀਵਾਲ ਦੇ ‘ਦਿੱਲੀ ਮਾਡਲ’ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ।