ਮੈਂ ਸੀ ਵਿਧਾਇਕਾਂ ਦੀ CM ਚਿਹਰੇ ਲਈ ਪਹਿਲੀ ਪਸੰਦ : ਸੁਨੀਲ ਜਾਖੜ

ਚੰਡੀਗੜ੍ਹ, 2 ਫਰਵਰੀ 2022 : ਮੁੱਖਮੰਤਰੀ ਚੇਹਰੇ ਨੂੰ ਲੈ ਕੇ ਪੰਜਾਬ ਕਾਂਗਰਸ ‘ਚ ਲਗਾਤਾਰ ਖਿੱਚੋ – ਤਾਣ ਬਣੀ ਹੋਈ ਹੈ ਜਿਸ ਦੇ ਚਲਦਿਆਂ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਲੀਡਰਾਂ ‘ਤੇ ਨਿਸ਼ਾਨੇ ਸਾਧੇ ਹਨ ।
ਉਹਨਾਂ ਇਲਜਾਮ ਲਗਾਂਦੀਆਂ ਕਿਹਾ ਕਪਤਾਨ ਅਮਰਿੰਦਰ ਸਿੰਘ ਵਲੋਂ ਇਸਤੀਫ਼ਾ ਦੇਣ ਤੋਂ ਬਾਅਦ ਵਿਧਾਇਕਾਂ ਵਲੋਂ ਸਭ ਤੋਂ ਵੱਧ 42 ਵੋਟਾਂ ਉਹਨਾਂ ਨੂੰ ਮਿਲਿਆ ਸਨ ਜਦਕਿ ਰੰਧਾਵਾ ਨੂੰ 16, ਪ੍ਰਨੀਤ ਕੌਰ ਨੂੰ 12, ਸਿੱਧੂ ਨੂੰ ੬ ਤੇ ਚੰਨੀ ਨੂੰ ਸਿਰਫ 2 ਵੋਟਾਂ ਮਿਲਿਆ ਸਨ। ਉਹਨਾਂ ਕਿਹਾ ਕਰੀਬ 79 MLA ਉਹਨਾਂ ਨੇ CM ਬਣਨ ਦੇ ਸਮਰਥ ‘ਚ ਸਨ।
ਪੰਜਾਬ ਕਾਂਗਰਸ ਦੇ CM ਚਿਹਰੇ ਲਈ ਜਾਖੜ ਵਲੋਂ ਸ਼ਕਤੀ ਐਪ ਤੇ ਵੀ ਬਿਆਨ ਦਿਤਾ ਗਿਆ ਜਿਸ ਦੇ ਚ ਚੰਨੀ ਅਤੇ ਸਿੱਧੂ ਵਿੱਚੋ ਲੋਕਾਂ ਨੂੰ CM ਚਿਹਰੇ ਤੇ ਰਾਏ ਦੇਣ ਲਈ ਕਿਹਾ ਹੈ।