ਸਿਮਰਜੀਤ ਬੈਂਸ ਨੂੰ ਮਿਲੀ ਵੱਡੀ ਰਾਹਤ, 3 ਫਰਵਰੀ ਤਕ ਗਿਰਫ਼ਤਾਰੀ ‘ਤੇ ਲਗੀ ਰੋਕ

0

ਨਵੀਂਦਿੱਲੀ, 1 ਫਰਵਰੀ 2022 :  ਬਲਾਤਕਾਰ ਮਾਮਲੇ ‘ਚ ਫਸੇ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੂੰ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ ਦੇ ਦਿਤੀ ਗਈ ਹੈ । ਦਸ ਦਈਏ ਕਿ ਬੈਂਸ ਖਿਲਾਫ਼ 44 ਸਾਲਾਂ ਔਰਤ ਨਾਲ ਜਬਰ ਜਨਾਹ ਮਾਮਲੇ ਚ ਗ਼ੈਰ-ਜਮਾਨਤੀ ਵਾਰੰਟ ਜਾਰੀ ਹੋਏ ਸਨ।

ਪਰ ਹੁਣ ਸੁਪਰੀਮ ਕੋਰਟ ਵਲੋਂ ਰਾਹਤ ਦਿੰਦਿਆਂ ਸਿਮਰਜੀਤ ਬੈਂਸ ਦੀ  3 ਫਰਵਰੀ ਤਕ ਗਿਰਫ਼ਤਾਰੀ ‘ਤੇ ਰੋਕ ਲਗਾ ਦਿਤੀ ਗਈ ਹੈ ।  ਇਹ ਹੁਕਮ ਚੀਫ ਜਸਟਿਸ ਆਫ ਇੰਡੀਆ ਐੱਨਵੀ ਰਮਨਾ, ਜਸਟਿਸ ਹਿਮਾ ਕੋਹਲੀ ਤੇ ਜਸਟਿਸ ਏਐੱਸ ਬੋਪੰਨਾ ਦੀ ਬੈਂਚ ਵਲੋਂ ਕੀਤੇ ਗਏ ਹਨ ।  ਹਾਲਾਂਕਿ ਵੀਰਵਾਰ ਨੂੰ ਅਦਾਲਤ ਵਲੋਂ ਮਾਮਲੇ ‘ਤੇ ਦੁਬਾਰਾ ਸੁਣਵਾਈ ਕੀਤੀ ਜਾਵੇਗੀ ।

About The Author

Leave a Reply

Your email address will not be published. Required fields are marked *

You may have missed