ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਕਾਂਗਰਸ ਨੇ ਬਦਲਿਆ ਉਮੀਦਵਾਰ
ਆਦਮਪੁਰ, 1 ਫਰਵਰੀ 2022 : ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਦੌਰਾਨ ਕਾਂਗਰਸ ਵਲੋਂ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਵੀ ਆਦਮਪੁਰ ਤੋਂ ਆਪਣਾ ਉਮੀਦਵਾਰ ਬਦਲ ਦਿੱਤਾ ਗਿਆ ਹੈ । ਦਸ ਦਈਏ ਕਿ ਸੁਖਵਿੰਦਰ ਕੋਟਲੀ ਦੀ ਥਾਂ ਹੁਣ ਮਹਿੰਦਰ ਸਿੰਘ ਕੇਪੀ ਆਦਮਪੁਰ ਤੋਂ ਚੋਣ ਮੈਦਾਨ ‘ਚ ਖੜੇ ਹੋਣਗੇ ।
ਹਾਲਾਂਕਿ, ਅਚਾਨਕ ਉਮੀਦਵਾਰ ਬਦਲਣ ‘ਤੇ ਕਾਂਗਰਸ ਵਲੋਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ।