27 ਜਨਵਰੀ ਨੂੰ ਰਾਹੁਲ ਗਾਂਧੀ ਪਹੁੰਚਣਗੇ ਜਲੰਧਰ, ਛਾਉਣੀ ਵਿਖੇ ਕਰਨਗੇ ਵਰਚੁਅਲ ਰੈਲੀ
ਨਵੀਂਦਿੱਲੀ, 25 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਚੋਣਾਂ ਪ੍ਰਚਾਰ ਕਰਨ ਲਈ 27 ਜਨਵਰੀ ਨੂੰ ਜਲੰਧਰ ਛਾਉਣੀ ਵਿਖੇ ਲੋਕਾਂ ਨੂੰ ਵਰਚੁਅਲ ਰੈਲੀ ਰਾਹੀਂ ਸੰਬੋਧਨ ਕਰੇਂਗੇ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਪਹਿਲਾਂ ਅੰਮ੍ਰਿਤਸਰ ਪਹੁੰਚ ਕੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ ਤੇ ਫਿਰ ਸੜਕੀ ਰਸਤੇ ਰਾਹੀਂ ਜਲੰਧਰ ਪਹੁੰਚਣਗੇ।
ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਬਲਰਾਜ ਠਾਕੁਰ ਦਾ ਕਹਿਣਾ ਹੈ ਕਿ ਜਨਵਰੀ ਦੀ ਰੈਲੀ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ ਜਿਸ ਦੇ ਤਹਿਤ ਛੋਟੇ ਸਮੂਹਾਂ ‘ਚ ਮਜ਼ਦੂਰਾਂ ਨੂੰ ਐੱਲਈਡੀ ਤੇ ਹੋਰ ਡਿਜਿਟਲ ਮਾਧਿਅਮ ਰਾਹੀਂ ਲਿੰਕ ਭੇਜ ਕੇ ਜੋੜਿਆ ਜਾਵੇਗਾ ।