ਸ਼੍ਰੀ ਕਾਲੀ ਮਾਤਾ ਮੰਦਰ ਅੰਦਰ ਹੋਈ ਬੇਅਦਬੀ ਦੇ ਵਿਰੋਧ ‘ਚ ਪਟਿਆਲਾ ਬੰਦ ਦਾ ਐਲਾਨ
ਪਟਿਆਲਾ, 25 ਜਨਵਰੀ 2022 : ਪੰਜਾਬ ਦੇ ਪਟਿਆਲਾ ਸ਼ਹਿਰ ਵਿਖੇ ਸ੍ਰੀ ਕਾਲੀ ਮਾਤਾ ਮੰਦਰ ਅੰਦਰ ਬੀਤੇ ਦਿਨੀਂ ਇਕ ਨੌਜਵਾਨ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ । ਇਹ ਸਾਰੀ ਘਟਨਾ ਮੰਦਿਰ ਅੰਦਰ ਲਗੇ ਸੀਸੀਟੀਵੀ ਵਿਚ ਕੈਦ ਹੋ ਗਈ ਸੀ।ਦਸ ਦਈਏ ਕਿ ਪਹਿਲਾ ਮੁਲਜ਼ਮ ਨੇ ਉਥੇ ਮੌਜੂਦ ਸੰਗਤ ਨਾਲ ਛੇੜ – ਛਾੜ ਕੀਤੀ ਫਿਰ ਮੰਦਰ ਵਿਖੇ ਮਾਤਾ ਦੀ ਮੂਰਤੀ ਨਾਲ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ।
ਮੌਜੂਦ ਲੋਕਾਂ ਨੇ ਮੌਕੇ ‘ਤੇ ਮੁਲਜ਼ਮ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਸੀ। ਇਸ ਘਟਨਾ ਨੂੰ ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ। ਕਾਲੀ ਮਾਤਾ ਮੰਦਰ ਵਿਖੇ ਹੋਏ ਬੇਅਦਬੀ ਤੋਂ ਬਾਅਦ ਧਾਰਮਿਕ ਜਥੇਬੰਦੀਆਂ ਵੱਲੋਂ ਅੱਜ ਪਟਿਆਲਾ ਬੰਦ ਦਾ ਐਲਾਨ ਕੀਤਾ ਗਿਆ ਹੈ, ਉੱਥੇ ਹੀ ਸ਼ਹਿਰ ਦੇ ‘ਚ ਰੋਸ ਮਾਰਚ ਵੀ ਕੱਢਿਆ ਜਾ ਰਿਹਾ ਹੈ ਨਾਲ ਹੀ ਬਾਜ਼ਾਰਾਂ ਤੇ ਮੁਹੱਲਿਆਂ ਦੇ ‘ਚ ਦੁਕਾਨਾਂ ਪੂਰਨ ਤੌਰ ‘ਤੇ ਬੰਦ ਹਨ। ਧਾਰਮਿਕ ਜਥੇਬੰਦੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਜਦੋਂ ਤਕ ਸਾਡੇ ਹਿੰਦੂ ਭਾਈਚਾਰੇ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤਕ ਉਹ ਪ੍ਰਦਰਸ਼ਨ ਕਰਦੇ ਰਹਿਣਗੇ।