ਜੋਗਿੰਦਰ ਸਿੰਘ ਮਾਨ ਨੇ ਕਰਵਾਈ ਆਮ ਆਦਮੀ ਪਾਰਟੀ ਦੀ ਬੱਲੇ-ਬੱਲੇ

0

ਵਜੀਦੋਵਾਲ ਦੇ ਸਰਪੰਚ ਸਮੇਤ ਪੰਜ ਸੌ ਪਰਿਵਾਰਾਂ ਨੇ ਫੜਿਆ ਆਪ ਦਾ ਝਾੜੂ

ਫਗਵਾੜਾ 18 ਜਨਵਰੀ 2022 :  ਵਿਧਾਨਸਭਾ ਹਲਕਾ ਫਗਵਾੜਾ ‘ਚ ਆਮ ਆਦਮੀ ਪਾਰਟੀ ਨੂੰ ਅੱਜ ਵੱਡੀ ਸਫਲਤਾ ਮਿਲੀ ਜਦੋਂ ਵਜੀਦੋਵਾਲ ਰੋਡ ਸਥਿਤ ਸੱਗੂ ਇੰਜੀਨੀਅਰਿੰਗ ਹਾਈ ਟੈਕ ਐਂਡ ਐਮ.ਜੇ ਇੰਜੀਨੀਅਰਿੰਗ ਵਰਕਸ ਦੇ ਮਾਲਕ ਮੈਡਮ ਨਰਿੰਦਰ ਕੌਰ ਅਤੇ ਉਹਨਾਂ ਦੇ ਪਤੀ ਸ੍ਰ. ਗੁਰਪਾਲ ਸਿੰਘ ਸੱਗੂ ਦੀ ਪ੍ਰੇਰਣਾ ਸਦਕਾ ਫੈਕਟਰੀ ਵਿਚ ਕੰਮ ਕਰਦੇ ਕਰੀਬ ਪੰਜ ਸੌ ਵਰਕਰਾਂ ਨੇ ਪਰਿਵਾਰਾਂ ਸਮੇਤ ਨਾ ਸਿਰਫ ਆਪ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਬਲਕਿ ਹਲਕੇ ਵਿਚ ਪਾਰਟੀ ਉਮੀਦਵਾਰ ਜੋਗਿੰਦਰ ਸਿੰਘ ਮਾਨ ਦੀ ਜਿੱਤ ਨੂੰ ਯਕੀਨੀ ਬਨਾਉਣ ਦਾ ਭਰੋਸਾ ਵੀ ਦਿੱਤਾ।

ਖਾਸ ਗੱਲ ਇਹ ਰਹੀ ਕਿ ਪਿੰਡ ਵਜੀਦੋਵਾਲ ਦੇ ਮੋਜੂਦਾ ਕਾਂਗਰਸੀ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ ਨੇ ਵੀ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਦਾ ਐਲਾਨ ਕੀਤਾ। ਸਾਬਕਾ ਮੰਤਰੀ ਅਤੇ ਆਪ ਉਮੀਦਵਾਰ ਸ੍ਰ. ਮਾਨ ਨੇ ਨਵੇਂ ਸ਼ਾਮਲ ਹੋਏ ਸਮੂਹ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕਾਂ ਦਾ ਉਤਸ਼ਾਹ ਹੀ ਇਸ ਗੱਲ ਦੀ ਗਰੰਟੀ ਭਰਦਾ ਹੈ ਕਿ ਇਸ ਵਾਰ ਫਗਵਾੜਾ ਵਿਧਾਨਸਭਾ ਸੀਟ ਉਪਰ ਆਪ ਦੀ ਸ਼ਾਨਦਾਰ ਜਿੱਤ ਯਕੀਨੀ ਹੈ ਅਤੇ ਸੂਬੇ ਵਿਚ ਵੀ ਆਪ ਦੀ ਹੀ ਸਰਕਾਰ ਬਣੇਗੀ ਜਿਸਦੀ ਅਗਵਾਈ ਭਗਵੰਤ ਮਾਨ ਕਰਨਗੇ।

About The Author

Leave a Reply

Your email address will not be published. Required fields are marked *

error: Content is protected !!