ਆਪ ਵਿਚ ਸ਼ਾਮਲ ਹੋਣ ਤੋਂ ਬਾਅਦ ਜੋਗਿੰਦਰ ਸਿੰਘ ਮਾਨ ਨੇ ਕਾਂਗਰਸ ਨੂੰ ਦਿੱਤਾ ਪਹਿਲਾ ਝਟਕਾ
ਦਰਜਨਾਂ ਸਮਰਥਕ ਪਰਿਵਾਰਾਂ ਸਮੇਤ ਫੜਿਆ ਆਪ ਦਾ ਝਾੜੂ
ਫਗਵਾੜਾ 16 ਜਨਵਰੀ 2022 : ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਵਲੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਅੱਜ ਕਾਂਗਰਸ ਨੂੰ ਪਹਿਲਾ ਝੱਟਕਾ ਲੱਗਾ ਜਦੋਂ ਪੀਪਾਰੰਗੀ ਤੋਂ ਮਾਨ ਸਮਰਥਕ ਇੰਦਰਜੀਤ, ਕਾਲਾ ਪੀਪਾਰੰਗੀ, ਜੋਗਿੰਦਰ ਪਾਲ, ਦਰਸ਼ਨ ਲਾਲ, ਸੁਰਿੰਦਰ ਪਾਲ, ਰਾਮ ਕਿਸ਼ਨ, ਉਪਿੰਦਰ, ਹੰਸਰਾਜ, ਸੋਨੂੰ ਕੁਮਾਰ, ਪ੍ਰੇਮ ਲਾਲ, ਤਰਸੇਮ ਲਾਲ, ਦਿਲਬਾਗ ਚੰਦ, ਜੋਗਿੰਦਰ ਰਾਮ, ਗਿਆਨ ਚੰਦ, ਚਮਨ ਲਾਲ, ਸਰਬਜੀਤ ਕੌਰ, ਕਮਲੇਸ਼ ਰਾਣੀ, ਮਨਜੀਤ ਕੌਰ, ਗਿਆਨ ਕੌਰ, ਭਜਨ ਕੌਰ, ਮਨੀਸ਼ਾ, ਕੁਲਵਿੰਦਰ, ਜਸਵਿੰਦਰ ਕੌਰ ਨੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਆਪ ਵਿਚ ਸ਼ਾਮਲ ਹੋਏ ਸਮੂਹ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਉਹ ਹਮੇਸ਼ਾ ਫਗਵਾੜਾ ਵਾਸੀਆਂ ਦੇ ਹੱਕਾਂ ਦੀ ਲੜਾਈ ਲੜੇ ਹਨ ਅਤੇ ਹੁਣ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਵੀ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਦੀ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਣਗੇ। ਸ੍ਰ. ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਬਹੁਤ ਸਾਰੇ ਲੋਕ ਕਾਂਗਰਸ ਨੂੰ ਛੱਡ ਕੇ ਆਪ ਵਿਚ ਸ਼ਾਮਲ ਹੋਣਗੇ ਅਤੇ ਆਮ ਆਦਮੀ ਪਾਰਟੀ ਫਗਵਾੜਾ ਤੋਂ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰੇਗੀ। ਉਹਨਾਂ ਇਕ ਵਾਰ ਫਿਰ ਦੁਹਰਾਇਆ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਫਗਵਾੜਾ ਨੂੰ ਜਿਲ੍ਹੇ ਦਾ ਦਰਜਾ ਦੁਆਉਣਾ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਰਹੇਗੀ।