ਸਾਊਦੀ ਅਰਬ ਦੀਆਂ ਔਰਤਾਂ ਨੂੰ ਮਿਲਿਆ ਇਹ ਅਧਿਕਾਰ
ਯੂਏਈ, 11 ਜਨਵਰੀ 2022 : ਸੰਯੁਕਤ ਅਰਬ ਅਮੀਰਾਤ (UAE) ਦੇ ਰਾਹ ‘ਤੇ ਚੱਲਦੇ ਹੋਏ ਸਾਊਦੀ ਅਰਬ ਨੇ ਵੀ ਔਰਤਾਂ ਨੂੰ ਅਧਿਕਾਰ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ। ਸਾਊਦੀ ਔਰਤਾਂ ਨੇ ਪਹਿਲੀ ਵਾਰ ਆਪਣੇ ਊਠਾਂ ਨਾਲ ਸੁੰਦਰਤਾ ਮੁਕਾਬਲੇ “Ships of the desert” ‘ਚ ਹਿੱਸਾ ਲਿਆ ਹੈ। ਇਹ ਮੁਕਾਬਲਾ ਦੇਸ਼ ‘ਚ ਕਰਵਾਏ ਜਾਣ ਵਾਲੇ ਵੱਕਾਰੀ ਕਿੰਗ ਅਬਦੁਲ ਅਜ਼ੀਜ਼ ਫੈਸਟੀਵਲ ਦਾ ਇਕ ਹਿੱਸਾ ਹੈ। ਜਿਕਰਯੋਗ ਹੈ ਕਿ ਇਸ ਮੁਕਾਬਲੇ ਵਿਚ ਹੁਣ ਤਕ ਸਿਰਫ਼ ਮਰਦ ਹੀ ਹਿੱਸਾ ਲੈਂਦੇ ਸਨ।
ਇਸ ਵਾਰ ਔਰਤਾਂ ਆਪਣੇ ਊਠਾਂ ਨਾਲ ਮੁਕਾਬਲੇ ‘ਚ ਹਿੱਸਾ ਲੈ ਕੇ ਬਹੁਤ ਖੁਸ਼ ਹਨ। ਇਸ ਨਵੇਂ ਫੈਸਲੇ ਨੂੰ ਲੈ ਕੇ 27 ਸਾਲਾ ਲਾਮੀਆ ਅਲ-ਰਸ਼ੀਦੀ ਨੇ ਕਿਹਾ ਕਿ ਅੱਜ ਮੈਂ ਕੁਝ ਸਮਾਜਿਕ ਮਾਣ ਮਹਿਸੂਸ ਕੀਤਾ ਹੈ। ਦਸ ਦਈਏ ਕਿ ਇਹ ਮੁਕਾਬਲਾ ਦੇਸ਼ ਦੇ ਰੁਮਾਹ ਮਾਰੂਥਲ ‘ਚ ਹਫ਼ਤੇ ਦੇ ਅੰਤ ‘ਚ ਕਰਵਾਇਆ ਗਿਆ ਸੀ। ਰਸ਼ੀਦੀ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਊਠਾਂ ਵਿਚ ਬਹੁਤ ਦਿਲਚਸਪੀ ਰੱਖਦੀ ਹਾਂ ਤੇ ਮੇਰੇ ਪਰਿਵਾਰ ‘ਚ 40 ਊਠ ਹਨ।