ਕੇਜਰੀਵਾਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਖੁਦ ਨੂੰ ਘਰ ‘ਚ ਕੀਤਾ ਕੁਆਰੰਟੀਨ
ਨਵੀਂ ਦਿੱਲੀ, 04 ਜਨਵਰੀ 2022 : ਆਮ ਆਦਮੀ ਪਾਰਟੀ ਦੇ ਮੁਖੀ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਤੋਂ ਬਾਅਦ ਉਹਨਾਂ ਵਲੋਂ ਖੁਦ ਨੂੰ ਕੁਆਰੰਟੀਨ ਕਰ ਲਿਆ ਗਿਆ ਹੈ । ਇਸ ਬਾਰੇ ਜਾਣਕਾਰੀ ਕੇਜਰੀਵਾਲ ਵਲੋਂ ਟਵੀਟ ਕਰਕੇ ਸਾਂਝੀ ਕੀਤੀ ਗਈ ।
ਦੱਸ ਦਈਏ ਕਿ ਦੇਹਰਾਦੂਨ ਰੈਲੀ ਸਮੇਂ ਕੇਜਰੀਵਾਲ ਬਿਨਾਂ ਮਾਸਕ ਤੋਂ ਸੀ ।