ਭਾਜਪਾ ਮੁਖੀ ਦਾ ਵਾਅਦਾ : 70 ਰੁਪਏ ‘ਚ ਦੇਵਾਂਗੇ ਸ਼ਰਾਬ, ਬੱਸ 1 ਕਰੋੜ ਵੋਟਾਂ ਸਾਨੂੰ ਪਾਉਣੀਆਂ ਨੇ
ਆਂਧਰਾ ਪ੍ਰਦੇਸ਼, 29 ਦਸੰਬਰ 2021 : ਭਾਰਤੀ ਜਨਤਾ ਪਾਰਟੀ ਦੀ ਆਂਧਰਾ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸੋਮੂ ਵੀਰਾਜੂ ਨੇ ਵਾਅਦਾ ਕੀਤਾ ਹੈ ਕਿ ਜੇਕਰ ਪਾਰਟੀ ਨੂ ਇਕ ਕਰੋੜ ਵੋਟਾਂ ਮਿਲਦੀਆਂ ਹਨ ਤਾਂ ਉਹ ਸੂਬੇ ‘ਚ ਸ਼ਰਾਬ ਦੀਆਂ ਕੀਮਤਾਂ ‘ਚ ਕਮੀ ਲਿਆਉਣਗੇ। ਵੀਰਾਜੂ ਨੇ ਵਿਜੇਵਾੜਾ ‘ਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਭਾਰਤੀ ਜਨਤਾ ਪਾਰਟੀ ਨੂੰ ਇਕ ਕਰੋੜ ਵੋਟ ਪਾਓ ‘ਤੇ ਅਸੀਂ ਸਿਰਫ਼ 70 ਰੁਪਏ ‘ਚ ਸ਼ਰਾਬ ਮੁਹੱਈਆ ਕਰਵਾਵਾਂਗੇ। ਜੇਕਰ ਸਾਡੇ ਕੋਲ ਹੋਰ ਮਾਲੀਆ ਬਚਿਆ ਹੈ, ਤਾਂ ਅਸੀਂ ਸਿਰਫ਼ 50 ਰੁਪਏ ‘ਚ ਸ਼ਰਾਬ ਮੁਹੱਈਆ ਕਰਵਾਵਾਂਗੇ।
ਉਹਨਾਂ ਕਿਹਾ ਮੌਜੂਦਾ ਪਾਰਟੀ ਦੀ ਮਿਲੀਭਗਤ ਕਾਰਨ ਰਾਜ ‘ਚ ਘਟੀਆ ਕਿਸਮ ਦੀ ਸ਼ਰਾਬ ਮਹਿੰਗੇ ਭਾਅ ਵਿਕ ਰਹੀ ਹੈ।
ਜਿਕਰਯੋਗ ਹੈ ਕਿ ਭਾਜਪਾ ਮੁਖੀ ਵਲੋਂ ਇਹ ਐਲਾਨ ਦੀਆਂ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਤਾਂ ਜੋ ਭਾਜਪਾ ਵਲੋਂ YSRCP ਦੀ ਸਰਕਾਰ ਨੂੰ ਮਾਤ ਦਿਤੀ ਜਾ ਸਕੇ ।