ਸਿਆਸਤ ਦੇ ਮੈਦਾਨ ‘ਚ ਖੇਡ ਸਕਦੇ ਨੇ ਹਰਭਜਨ ਸਿੰਘ ‘ਦੂਸਰੀ ਪਾਰੀ’
ਨਕੋਦਰ ਤੋਂ ਮਿਲ ਸਕਦੀ ਟਿਕਟ
ਜਲੰਧਰ , 24 ਦਸੰਬਰ 2021 : ਜਿਵੇਂ ਹੀ ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਕ੍ਰਿਕਟ ‘ਚ ਆਪਣੇ 23 ਸਾਲਾਂ ਦੇ ਕਰੀਅਰ ਤੋਂ ਬਾਅਦ ਖੇਡ ਤੋਂ ਸੰਨਿਆਸ ਲਿਆ ਹੈ, ਸਿਆਸੀ ਹਲਕਿਆਂ ‘ਚ ਇਹ ਚਰਚਾ ਦਾ ਵਿਸ਼ਾ ਬਣ ਗਿਆ ਕਿ ਇਹ ਭਜੀ ਵਲੋਂ ਅਗਲੀ ਪਾਰੀ ਦੀ ਸ਼ੁਰੂਆਤ ਹੋ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ‘ਦੂਸਰੀ’ ਪਾਰੀ ਲਈ ਭੱਜੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਜਲੰਧਰ ਜ਼ਿਲ੍ਹੇ ਦੇ ਨਕੋਦਰ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਸਕਦੇ ਹਨ।
ਹਾਲ ਹੀ ਚੰਡੀਗੜ੍ਹ ‘ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਉਨ੍ਹਾਂ ਦੀ ਹੋਈ ਮੁਲਾਕਾਤ ਤੋਂ ਬਾਅਦ ਇਹ ਖਬਰਾਂ ਸੁਰਖੀਆਂ ਬਟੋਰ ਰਹੀਆਂ ਹਨ। ਦੱਸ ਦਈਏ ਕਿ ਹਰਭਜਨ ਸਿੰਘ ਵਲੋਂ ਅੱਜ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਗਿਆ ਹੈ । ਸ਼ਾਨਦਾਰ 41 ਸਾਲਾ ਖਿਡਾਰੀ ਨੇ 1998 ‘ਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਅਤੇ 103 ਟੈਸਟ, 236 ਇੱਕ ਰੋਜ਼ਾ ਅੰਤਰਰਾਸ਼ਟਰੀ ਅਤੇ 28 ਟੀ-20 ਅੰਤਰਰਾਸ਼ਟਰੀ ਮੈਚ ਖੇਡੇ, ਤਿੰਨਾਂ ਫਾਰਮੈਟਾਂ ਵਿੱਚ 711 ਵਿਕਟਾਂ ਲਈਆਂ ਅਤੇ 2011 ‘ਚ ਵਨਡੇ ਵਿਸ਼ਵ ਕੱਪ ਅਤੇ 2007 ਟੀ-20ਆਈ ਵਿਸ਼ਵ ਕੱਪ ਜਿੱਤਿਆ।