ਤਾਮਿਲਨਾਡੂ ਚ ਫੌਜ ਦਾ ਹੈਲੀਕਾਪਟਰ ਹੋਇਆ ਕਰੈਸ਼, CDS ਜਨਰਲ ਬਿਪਿਨ ਰਾਵਤ ਸਨ ਸਵਾਰ

0

(ਕੁੰਨੂਰ) ਤਾਮਿਲਨਾਡੂ, 8 ਦਸੰਬਰ 2021 : ਤਾਮਿਲਨਾਡੂ ਦੇ ਨੀਲਗਿਰੀ ਜਿਲੇ ਦੇ ਕੁੰਨੂਰ ‘ਚ ਵਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ । ਦਸ ਦਈਏ ਕਿ ਫੌਜ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਹੈ । ਇਹ ਦੱਸਿਆ ਜਾ ਰਿਹਾ ਹੈ ਕਿ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸਮੇਤ ਫੌਜ ਦੇ ਚਾਰ ਤੋਂ ਪੰਜ ਉੱਚ ਅਧਿਕਾਰੀ ਵੀ ਹੈਲੀਕਾਪਟਰ ਚ ਮੌਜੂਦ ਸਨ ।

                           

ਮਿਲੀ ਜਾਣਕਾਰੀ ਮੁਤਾਬਿਕ ਹੁਣ ਤਕ 3 ਲੋਕਾਂ ਨੂੰ ਬਚਾ ਲਿਆ ਗਿਆ ਹੈ, 3 ਲੋਕ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਵਲਿੰਗਟਨ ਬੇਸ ਲਿਜਾਇਆ ਗਿਆ ਹੈ । ਜਿਕਰਯੋਗ ਹੈ ਕਿ ਹਾਦਸਾ ਵਾਪਰਨ ਦਾ ਕਾਰਨ ਖਰਾਬ ਮੌਸਮ ਦਸਿਆ ਜਾ ਰਿਹਾ ਹੈ । ਦਸ ਦਈਏ ਕਿ ਹੈਲੀਕਾਪਟਰ ‘ਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸਮੇਤ ਉਹਨਾਂ ਦੀ ਪਤਨੀ Madhulika Rawat ਵੀ ਸਵਾਰ ਸਨ ।

About The Author

Leave a Reply

Your email address will not be published. Required fields are marked *

You may have missed