“ਬੇਸਿਕ ਕੰਪਿਊਟਰ ਕੋਰਸ ਐਂਡ ਡਿਜੀਟਲ ਲਿਟਰੇਸੀ” ਕੋਰਸ ਸਵੈ ਰੋਜ਼ਗਾਰ ਵਿਚ ਮਦਦਗਾਰ : ਗੁਰਸੇਵਕ ਸਿੰਘ

0

ਬਟਾਲਾ, 04 ਦਸੰਬਰ 2021 :  ਸਥਾਨਿਕ ਸਿਵਲ ਡਿਫੈਂਸ ਵਲੋਂ ਕਾਮਨ ਸਰਵਿਸ ਸੈਂਟਰ ਪੁਲਿਸ ਲਾਈਨ ਰੋਡ ਵਿਖੇ “ਜਾਗਰੂਕਤਾ ਤੇ ਸਨਮਾਨ ਸਮਾਰੋਹ” ਦਾ ਆਯੋਜਨ ਕੀਤਾ ।ਇਸ ਸਮਾਰੋਹ ‘ਚ ਮੁੱਖ ਮਹਿਮਾਨ ਗੁਰਸੇਵਕ ਸਿੰਘ ਕੰਪਨੀ ਕਮਾਂਡਰ ਨੰ.2 ਬਟਾਲੀਅਨ ਪੰਜਾਬ ਹੋਮ ਗਾਰਡਜ਼ ਤੇ ਮਹਿਮਾਨ ਸੀ.ਡੀ. ਵਾਰਡਨ ਦੇ ਹਰਬਖਸ਼ ਸਿੰਘ, ਦਲਜਿੰਦਰ ਸਿੰਘ ਸਮੇਤ ਟੀਮ ਸਿਵਲ ਡਿਫੈਂਸ, ਵਿਿਦਆਰਥੀ ਤੇ ਹੋਰ ਨਾਗਰਿਕ ਹਾਜ਼ਰ ਹੋਏ ।
ਇਸ ਮੌਕੇ ਮੁੱਖ ਮਹਿਮਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਡਿਜ਼ੀਟਲ ਸਕਸ਼ਰਤਾ ਅਭਿਆਨ ਤਹਿਤ “ਬੇਸਿਕ ਕੰਪਿਊਟਰ ਕੋਰਸ ਐਂਡ ਡਿਜੀਟਲ ਲਿਟਰੇਸੀ” ਕਰ ਚੁਕੇ ਕੋਰਸ ਨਾਲ ਸਵੈ ਰੋਜ਼ਗਾਰ ਵਿਚ ਮਦਦ ਮਿਲੇਗੀ, ਖਾਸ ਕਰ ਵਰਕ ਫਰੋਮ ਹੋਮ । ਕੋਰਸ ਕਰ ਚੁਕੇ ਸਿਿਖਆਰਥੀ ਕਿਤੇ ਬਾਹਰ ਕੰਪਿਊਟਰ ਜੋਬ ਕਰਨ ਦੇ ਕਾਬਲ ਹੋ ਗਏ ਹਨ । ਇਹ ਕੋਰਸ ਭਾਰਤ ਸਰਕਾਰ ਵਲੋਂ ਬਿਲਕੁਲ ਮੁਫ਼ਤ ਹੈ ਹੋਰਨਾਂ ਨੋਜਵਾਨਾਂ ਨੂੰ ਇਸ ਕੋਰਸ ਦਾ ਲਾਭ ਉਠਾਉਣਾ ਚਾਹੀਦਾ ਹੈ ।

ਇਸ ਤੋ ਬਾਅਦ ਹਰਬਖਸ਼ ਸਿੰਘ ਨੇ ਦਸਿਆ ਕਿ ਸਿਵਲ ਡਿਫੈਂਸ ਦੇ ਵਲੰਟੀਅਰਜ਼ ਵਲੋ ਕਿਸੇ ਵੀ ਆਫਤ ਮੋਕੇ ਪ੍ਰਸ਼ਾਸ਼ਨ ਨਾਲ ਸਹਿਯੋਗ ਕਰਦੇ ਹੋਏ ਮੁਹਰਲੀ ਕਤਾਰ ਵਿਚ ਬੇ-ਖੌਫ ਅਤੇ ਦਲੇਰੀ ਸੇਵਾਵਾਂ ਤੇ ਸਮੇਂ ਸਮੇਂ ਸੁਰੱਖਿਆ ਸਬੰਧੀ ਜਾਗਰੂਕ ਕੈਂਪ ਤੇ ਹੋਰ ਸਮਾਜਿਕ ਕਾਰਜ ਕੀਤੇ ਜਾਂਦੇ ਹਨ । ਉਹਨਾਂ ਵਲੋਂ ਰਾਸ਼ਟਰ ਦੀ ਨਿਸ਼ਕਾਮ ਸੇਵਾ ਕਰਨ ਲਈ, ਸਿਵਲ ਡਿਫੈਂਸ ਦੇ ਮੈਂਬਰ ਬਨਣ ਲਈ ਵੀ ਪ੍ਰੇਰਿਤ ਕੀਤਾ ।

ਇਸ ਤੋ ਅਗੇ ਦਸਿਆ ਕਿ ਇਹਨਾਂ ਸੇਵਾਵਾਂ ਬਦਲੇ ਜੈਪੁਰ (ਰਾਜਸਥਾਨ) ਤੋ ਰਾਸ਼ਟਰੀ “ਸੇਫਟੀ ਪ੍ਰੋਫੈਸ਼ਨਲ ਐਸੋਸੀਏਸ਼ਨ ਆਫ ਇੰਡੀਆਂ (ਐਨ.ਜੀ.ਓ) ਵਲੋ ਸਨਮਾਨ ਪੱਤਰ ਜਾਰੀ ਕਰਕੇ ਜਿਥੇ ਬਟਾਲਾ ਸਿਵਲ ਡਿਫੈਂਸ ਦਾ ਮਾਣ ਵਧਿਆ, ਨਾਲ ਹੀ ਵਿਭਾਗ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ ਨਾਂ ਵੀ ਰੌਸ਼ਨ ਹੋਇਆ ।

ਆਖਰ ਵਿਚ ਕੋਰਸ ਕਰ ਚੁਕੇ ਸਿਿਖਆਰਥੀਆਂ ਨੂੰ ਪ੍ਰਮਾਣ ਪੱਤਰ ਤੇ ਸੀ ਡੀ ਵਲੰਟੀਅਰਜ਼ ਨੂੰ ਸਨਮਾਨ ਪੱਤਰਾਂ ਨਾਲ ਸਨਮਾਨਤ ਕੀਤਾ ਗਿਆ । ਇੰਚਾਰਚ ਦਲਜਿੰਦਰ ਸਿੰਘ ਵਲੋਂ ਰਾਸ਼ਟਰੀ ਸੇਫਟੀ ਪ੍ਰੋਫੈਸ਼ਨਲ ਐਸੋਸੀਏਸ਼ਨ ਆਫ ਇੰਡੀਆਂ (ਐਨ.ਜੀ.ਓ) ਜੈਪੁਰ (ਰਾਜਸਥਾਨ) ਦੇ ਰਾਸ਼ਟਰੀ ਪ੍ਰਧਾਨ ਸ੍ਰੀ ਏ.ਕੇ ਸਿੰਘ ਤੇ ਅਮਰ ਸਿੰਘ ਰਾਠੋਰ ਦਾ ਧੰਨਵਾਦ ਕੀਤਾ ਗਿਆ ।

About The Author

Leave a Reply

Your email address will not be published. Required fields are marked *

error: Content is protected !!