“ਰਾਸ਼ਟਰੀ ਨਵਜ਼ਾਤ ਸਿਸ਼ੂ ਹਫ਼ਤਾ” ਦੀ ਸ਼ੁਰੂਆਤ
ਫਾਜ਼ਿਲਕਾ, 16 ਨਵੰਬਰ 2021 : ਸਿਹਤ ਵਿਭਾਗ ਫਾਜ਼ਿਲਕਾ ਵੱਲੋ ਡਾ ਦਵਿੰਦਰ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ ਅਧੀਨ ਸੀ ਐਚ ਸੀ ਡੱਬਵਾਲਾ ਕਲਾ ਵਿਖੇ ਨਵਜਨਮੇ ਬੱਚੇ ਦੀ ਵਿਸ਼ੇਸ਼ ਦੇਖ-ਭਾਲ ਸੰਬੰਧੀ ਜਾਗਰੂਕ ਕਰਨ ਲਈ “ ਰਾਸ਼ਟਰੀਯ ਨਵਜ਼ਾਤ ਸ਼ਿਸ਼ੂ ਹਫ਼ਤਾ” ਮਨਾਉਣ ਦੀ ਸ਼ੁਰੁਆਤ ਕੀਤੀ ਗਈ।
ਸੀ ਐਚ ਸੀ ਡੱਬਵਾਲਾ ਕਲਾ ਦੇ ਲੇਬਰ ਰੂਮ ਵਿੱਚ ਨਵਜਨਮੇ ਬੱਚੇ ਅਤੇ ਉਨ੍ਹਾਂ ਦੀਆਂ ਮਾਂਵਾਂ ਨੂੰ ਜਾਗਰੁਕ ਕਰਨ ਮੌਕੇ ਮੈਡੀਕਲ ਅਫਸਰ ਡਾਕਟਰ ਕਿਰਤੀ ਗੋਇਲ ਨੇ ਦੱਸਿਆ ਕਿ ਜਨਮ ਦੇ ਇਕ ਘੰਟੇ ਦੌਰਾਨ ਬੱਚੇ ਨੂੰ ਮਾਂ ਦਾ ਗਾੜਾ ਪੀਲ਼ਾ ਦੁੱਧ ਜ਼ਰੂਰ ਪਿਲਾਓ ਅਤੇ ਛੇ ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ।
ਡਾ ਨੇ ਕਿਹਾ ਕਿ ਬੱਚੇ ਦਾ ਟੀਕਾਕਰਨ ਕਰਵਾਉਣ ਬਹੁਤ ਜ਼ਰੂਰੀ ਜੋ ਕਿ ਬੱਚੇ ਦੇ ਮੁੱਢਲੇ ਵਿਕਾਸ ਵਿੱਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ । ਜੇਕਰ ਕਿਸੇ ਵੀ ਨਵਜਨਮੇ ਬੱਚੇ ਨੂੰ ਕੋਈ ਵੀ ਖ਼ਤਰਨਾਕ। ਲੱਛਣ ਦਿਖਣ ਤੇ ਨਿਊ ਬੋਰਨ ਕੇਅਰ ਯੂਨਿਟ ਜਾਂ ਸਿਹਤ ਸੰਸਥਾ ਤੇ ਸੰਪਰਕ ਕੀਤਾ ਜਾਣਾ ਚਾਹੀਦਾ ਹੈ।
ਦਿਵੇਸ਼ ਕੁਮਾਰ ਮਾਸ ਮੀਡਿਆ ਇੰਚਾਰਜ ਡੱਬਵਾਲਾ ਕਲਾ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਲੋਕਾਂ ਨੂੰ ਨਵਜਨਮੇ ਬੱਚੇ ਦੀ ਦੇਖ-ਭਾਲ ਸੰਬੰਧੀ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ।